ਡਾਊਨਲੋਡ

ਭਾਸ਼ਾ ਅਨੁਵਾਦ ਪ੍ਰੋਗਰਾਮ (Language Translation Program)
ਗੂਗਲ ਪ੍ਰੋਗਰਾਮ
ਗੂਗਲ ਦੀ ਇਸ ਵੈੱਬਸਾਈਟ ਰਾਹੀਂ 100 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਨੂੰ ਅਨੁਵਾਦ ਕੀਤਾ ਜਾ ਸਕਦਾ ਹੈ। (ਖੋਜਕਾਰ: ਗੂਗਲ)
ਅੱਖਰ-2016
ਇਸ ਰਾਹੀਂ ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ, ਉਰਦੂ ਤੋਂ ਪੰਜਾਬੀ ਅਤੇ ਗੁਰਮੁਖੀ (ਟਕਸਾਲੀ) ਤੋਂ ਮਲਵਈ ਵਿਚ ਅਨੁਵਾਦ ਕੀਤਾ ਜਾ ਸਕਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਤੋਂ ਹਿੰਦੀ
ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦ ਕਰਨ ਲਈ ਇਸ ਆਨ-ਲਾਈਨ ਪ੍ਰੋਗਰਾਮ ਦੀ ਵਰਤੋਂ ਕੀਤੀ ਜਾ ਸਕਦੀ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਹਿੰਦੀ ਤੋਂ ਪੰਜਾਬੀ
ਇਹ ਇਕ ਆਨ-ਲਾਈਨ ਪ੍ਰੋਗਰਾਮ ਹੈ ਜੋ ਹਿੰਦੀ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਲਈ ਵਰਤਿਆ ਜਾ ਸਕਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਉਰਦੂ ਤੋਂ ਪੰਜਾਬੀ
ਇਹ ਅਨੁਵਾਦ ਕਰਨ ਵਾਲੀ ਇੱਕ ਵਿਦੇਸ਼ੀ (ਟਰਾਂਸਲੇਸ਼ਨ ਸੈਂਟਰਾ) ਵੈੱਬਸਾਈਟ ਹੈ।
ਭਾਰਤ ਸਰਕਾਰ ਦਾ ‘ਸੰਪਰਕ’ ਸਾਫ਼ਟਵੇਅਰ
ਇਹ ਭਾਰਤੀ ਭਾਸ਼ਾ ਤਕਨਾਲੋਜੀ ਪ੍ਰਚਾਰ-ਪ੍ਰਸਾਰ ਕੇਂਦਰ ਦਾ ‘ਸੰਪਰਕ’ ਨਾਮਕ ਪ੍ਰੋਜੈਕਟ ਹੈ। ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ ਅਨੁਵਾਦ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਭਾਰਤੀ ਭਾਸ਼ਾਵਾਂ ਦਾ ਆਪਸੀ ਅਨੁਵਾਦ ਕਰਨਾ ਸੰਭਵ ਹੈ।© Copyright 2014 All Rights Reserved. Website Designed by Gurpreet Singh (Punjabi Pedia Center)