ਡਾਊਨਲੋਡ

ਪੰਜਾਬੀ ਕੋਸ਼ ਅਤੇ ਸ਼ਬਦਾਵਲੀ (Punjabi Dictionaries and Vocabulary)
ਪੰਜਾਬੀ ਯੂਨੀਵਰਸਿਟੀ ਕੋਸ਼
ਇਹ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਅੰਗਰੇਜ਼ੀ-ਪੰਜਾਬੀ ਕੋਸ਼ ਤੇ ਆਧਾਰਿਤ ਆਨ-ਲਾਈਨ ਕੋਸ਼ ਹੈ। ਇਸ ਵਿਚ ਅੱਖਰ ਸਰਚ ਕਰਨ, ਉਨ੍ਹਾਂ ਦੇ ਅਰਥ ਵਿਆਕਰਨਿਕ ਜਾਣਕਾਰੀ ਅਤੇ ਉਚਾਰਨ ਸਮੇਤ ਵੇਖਣ ਦੀ ਸਹੂਲਤ ਹੈ। (ਸਾਫ਼ਟਵੇਅਰ ਖੋਜਕਾਰ: ਡਾ. ਸੀ ਪੀ ਕੰਬੋਜ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ)
ਪੰਜਾਬੀ ਪੀਡੀਆ
ਪੰਜਾਬੀ ਪੀਡੀਆ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਆਨ-ਲਾਈਨ ਵਿਸ਼ਵ-ਕੋਸ਼ ਹੈ। ਇਸ ਉੱਤੇ 3 ਲੱਖ ਤੋਂ ਵੱਧ ਇੰਦਰਾਜ ਪਾਏ ਜਾ ਚੁੱਕੇ ਹਨ। (ਖੋਜਕਾਰ: ਪੰਜਾਬੀ ਪੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਅੰਗਰੇਜ਼ੀ-ਪੰਜਾਬੀ ਅਤੇ ਪੰਜਾਬੀ-ਅੰਗਰੇਜ਼ੀ ਕੋਸ਼
ਇਹ ਸਹੂਲਤ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਅੱਖਰ (ਸੰਸਕਰਨ 2010 ਅਤੇ 2016) ਵਿਚ ਸ਼ੁਮਾਰ ਹੈ। ਅੱਖਰ ਨੂੰ ਡਾਊਨਲੋਡ ਕਰਕੇ ਕੋਸ਼ ਦੀ ਸੁਵਿਧਾ ਆਨ-ਲਾਈਨ ਵਰਤੀ ਜਾ ਸਕਦੀ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਪੰਜਾਬੀ ਸ਼ਬਦ-ਕੋਸ਼
ਕੋਸ਼ ਵਿਚ ਕਰੀਬ 20000 ਅੰਗਰੇਜ਼ੀ ਸ਼ਬਦ ਸ਼ਾਮਿਲ ਕੀਤੇ ਗਏ ਹਨ। (ਖੋਜਕਾਰ ਹਰਵਿੰਦਰ ਸਿੰਘ ਟਿਵਾਣਾ)
ਪੰਜਾਬੀ ਯੂਨੀਵਰਸਿਟੀ ਕੋਸ਼ (ਡੈਸਕਟਾਪ)
ਇਹ ਅੰਗਰੇਜ਼ੀ-ਪੰਜਾਬੀ ਕੋਸ਼ ਹੈ ਜਿਸ ਨੂੰ ਪ੍ਰਾਪਤ ਕਰਕੇ ਕੰਪਿਊਟਰ ਵਿਚ ਇੰਸਟਾਲ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਦੇ ਡਾ. ਸੀ ਪੀ ਕੰਬੋਜ ਅਤੇ ਡਾ. ਚਰਨਜੀਵ ਸਿੰਘ ਸਰੋਆ ਵੱਲੋਂ ਤਿਆਰ ਕੀਤੇ ਇਸ ਸਾਫ਼ਟਵੇਅਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਿਤਾਬ ਘਰ (91-1753046533) ਤੋਂ ਸੀਡੀ ਦੇ ਰੂਪ ਵਿਚ ਲਿਆ ਜਾ ਸਕਦਾ ਹੈ।
ਪੰਜਾਬੀ-ਅੰਗਰੇਜ਼ੀ ਡਿਕਸ਼ਨਰੀ
ਇਹ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਆਨ-ਲਾਈਨ ਵਰਤੀ ਜਾ ਸਕਦੀ ਹੈ। ਇਸ ਵਿਚ ਪੰਜਾਬੀ ਸ਼ਬਦ ਦੇ ਅਰਥਾਂ ਨੂੰ ਅੰਗਰੇਜ਼ੀ ਦੇ ਨਾਲ-ਨਾਲ ਸ਼ਾਹਮੁਖੀ ਵਿਚ ਵੀ ਵੇਖਿਆ ਜਾ ਸਕਦਾ ਹੈ। ਇਸ ਵਿਚ ਸ਼ਬਦ ਨੂੰ ਸੁਣਨ ਦੀ ਸੁਵਿਧਾ ਵੀ ਹੈ।
ਪੰਜਾਬੀ ਪ੍ਰਬੰਧਕੀ, ਬਜਟ ਤੇ ਕਾਨੂੰਨੀ ਸ਼ਬਦਾਵਲੀ
ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਤੋਂ ਪੰਜਾਬੀ ਦੀ ਪ੍ਰਬੰਧਕੀ ਸ਼ਬਦਾਵਲੀ ਨੂੰ ਆਨ-ਲਾਈਨ ਵਰਤੀ ਜਾ ਸਕਦੀ ਹੈ।
ਪੰਜਾਬੀ ਵਰਡ ਨੈੱਟ
ਪੰਜਾਬੀ ਵਰਡ ਨੈੱਟ ਆਨ-ਲਾਈਨ ਸ਼ਾਬਦਿਕ ਸਰੋਤ ਹੈ। ਇਸ ਪ੍ਰੋਜੈਕਟ ਦੇ ਪੰਜਾਬੀ ਵਾਲੇ ਹਿੱਸੇ ਨੂੰ ਭਾਰਤ ਸਰਕਾਰ ਨੇ ਥਾਪਰ ਯੂਨੀਵਰਸਿਟੀ ਤੇ ਪਟਿਆਲਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰ ਕਰਵਾਇਆ ਹੈ। ਇਸ ਰਾਹੀਂ ਸ਼ਬਦ ਦੇ ਅਰਥ, ਉਦਾਹਰਨਾਂ, ਸਮਾਰਥੀ, ਉਲਟਭਾਵੀ ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।© Copyright 2014 All Rights Reserved. Website Designed by Gurpreet Singh (Punjabi Pedia Center)