ਡਾਊਨਲੋਡ

ਪੰਜਾਬੀ ਕੀ-ਬੋਰਡ ਅਤੇ ਟਾਈਪਿੰਗ (Punjabi Keyboard & Typing)
ਯੂਨੀ-ਟਾਈਪ
ਇਹ ਪੰਜਾਬੀ ਨੂੰ ਮਿਆਰੀ ਯੂਨੀਕੋਡ ਫੌਂਟਾਂ ਵਿਚ ਟਾਈਪ ਕਰਨ ਦਾ ਕੀ-ਬੋਰਡ ਪ੍ਰੋਗਰਾਮ ਹੈ ਜਿਸ ਵਿਚ ਪੰਜਾਬੀ ਦੇ ਤਿੰਨੋਂ ਲੇਆਊਟ, ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਉਪਲਬਧ ਹਨ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਗੂਗਲ ਇਨਪੁਟ ਟੂਲ
ਇਹ ਗੂਗਲ ਦਾ ਮਹੱਤਵਪੂਰਨ ਟੂਲ ਹੈ ਜਿਸ ਰਾਹੀਂ ਰੋਮਨ ਅੱਖਰਾਂ ਰਾਹੀਂ ਪੰਜਾਬੀ ਸਮੇਤ ਹੋਰਨਾਂ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਟਾਈਪ ਕੀਤਾ ਜਾ ਸਕਦਾ ਹੈ। (ਖੋਜਕਾਰ: ਗੂਗਲ ਕਾਰਪੋਰੇਸ਼ਨ)
ਫੋਨੈਟਿਕ ਅਤੇ ਰਮਿੰਗਟਨ ਕੀ-ਬੋਰਡ ਲੇਆਊਟ
ਇਹ ਅਮਰੀਕਾ ਦੇ ਡਾ. ਥਿੰਦ ਵੱਲੋਂ ਤਿਆਰ ਕੀਤੇ ਮੁੱਢਲੇ ਤੇ ਮਿਆਰੀ ਯੂਨੀਕੋਡ ਟਾਈਪਿੰਗ ਲੇਆਊਟ ਪ੍ਰੋਗਰਾਮ ਹਨ। (ਖੋਜਕਾਰ: ਡਾ. ਕੁਲਬੀਰ ਸਿੰਘ ਥਿੰਦ, ਅਮਰੀਕਾ
ਅਸੀਸ ਫ਼ਾਰ ਸਤਲੁਜ ਅਤੇ ਅਨਮੋਲ ਲਿਪੀ ਫ਼ਾਰ ਸਤਲੁਜ ਕੀ-ਬੋਰਡ
ਪ੍ਰਿੰਟ ਸਨਅਤ ਵਿਚ ਸਤਲੁਜ ਫੌਂਟ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਪਰ ਇੱਕ ਤਕਨੀਕੀ ਅੜਚਣ ਕਾਰਨ ਸਤਲੁਜ ਵਿਚ ਸਿਧਾ ਨਹੀਂ ਟਾਈਪ ਕੀਤਾ ਜਾ ਸਕਦਾ। ਇਸ ਮੰਤਵ ਲਈ ਇਹ ਕੀ-ਬੋਰਡ ਲੇਆਊਟ ਤਿਆਰ ਕੀਤੇ ਗਏ ਹਨ ਇਨ੍ਹਾਂ ਰਾਹੀਂ ਕ੍ਰਮਵਾਰ ਅਸੀਸ ਜਾਂ ਅਨਮੋਲ ਲਿਪੀ ਕੀ-ਬੋਰਡ ਖ਼ਾਕੇ ਵਰਤ ਕੇ ਸਤਲੁਜ ਵਿਚ ਟਾਈਪ ਕੀਤਾ ਜਾ ਸਕਦਾ ਹੈ। (ਖੋਜਕਾਰ: ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਸੋਧਕ
ਸੋਧਕ ਆਨ-ਲਾਈਨ ਸਪੈੱਲ ਚੈੱਕਰ ਵਜੋਂ ਪ੍ਰਚਲਿਤ ਹੈ। ਫਿਰ ਵੀ ਇਸ ਵਿਚ ਰੋਮਨ, ਫੋਨੈਟਿਕ ਅਤੇ ਰਮਿੰਗਟਨ ਕੀ-ਬੋਰਡ ਰਾਹੀਂ ਪੰਜਾਬੀ ਵਿਚ ਟਾਈਪ ਕਰਨ ਦੀ ਸੁਵਿਧਾ ਹੈ। ਇਸ ਵਿਚ (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਜੀ-ਲਿਪੀਕਾ
ਇਹ ਯੂਨੀਕੋਡ ਟਾਈਪਿੰਗ ਕੀ-ਬੋਰਡ ਡਰਾਈਵਰ ਪ੍ਰੋਗਰਾਮ ਹੈ। ਇਸ ਵਿਚ ਫੋਨੈਟਿਕ ਜਾਂ ਰਮਿੰਗਟਨ ਟਾਈਪ ਵਿਧੀ ਰਾਹੀਂ ਯੂਨੀਕੋਡ ਵਿਚ ਟਾਈਪ ਕੀਤਾ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿਚ ਅਸੀਸ ਕੀ-ਬੋਰਡ ਰਾਹੀਂ ਸਤਲੁਜ ਵਿਚ ਟਾਈਪ ਕਰਨ ਦਾ ਪ੍ਰਬੰਧ ਵੀ ਹੈ। (ਖੋਜਕਾਰ: ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਟਾਈਪਿੰਗ ਪੈਡ
ਇਹ ਇੱਕ ਆਨ-ਲਾਈਨ ਪ੍ਰੋਗਰਾਮ ਹੈ ਜਿਸ ਵਿਚ ਰੋਮਨ, ਫੋਨੈਟਿਕ ਅਤੇ ਰਮਿੰਗਟਨ ਕੀ-ਬੋਰਡ ਲੇਆਊਟ ਰਾਹੀਂ ਟਾਈਪ ਕਰਨ ਸੁਵਿਧਾ ਹੈ। (ਖੋਜਕਾਰ: ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਵਰਡ ਪਲੱਗ-ਇਨ
ਇਹ ਇੱਕ ਸਪੈੱਲ ਚੈੱਕਰ ਪ੍ਰੋਗਰਾਮ ਹੈ ਜਿਸ ਨੂੰ ਐੱਮਐੱਸ ਵਰਡ ਨਾਲ ਜੋੜ ਕੇ ਚਲਾਇਆ ਜਾ ਸਕਦਾ ਹੈ। ਇਸ ਵਿਚ ਸਮਆਰਥੀ ਸ਼ਬਦ ਅਤੇ ਅੰਗਰੇਜ਼ੀ-ਪੰਜਾਬੀ ਕੋਸ਼ ਦੀ ਸੁਵਿਧਾ ਵੀ ਹੈ। (ਖੋਜਕਾਰ: ਡਾ. ਧਰਮਵੀਰ ਸ਼ਰਮਾ, ਕੰਪਿਊਟਰ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)© Copyright 2014 All Rights Reserved. Website Designed by Gurpreet Singh (Punjabi Pedia Center)