ਡਾਊਨਲੋਡ

ਪੰਜਾਬੀ ਫੌਂਟ (Punjabi Fonts)
ਰਾਵੀ ਅਤੇ ਨਿਰਮਲਾ ਫੌਂਟ
ਇਹ ਮਾਈਕਰੋਸਾਫ਼ਟ ਵੱਲੋਂ ਬਣਾਏ ਯੂਨੀਕੋਡ ਆਧਾਰਿਤ ਵਿੰਡੋਜ਼ ਵਿਚ ਪਹਿਲਾਂ ਤੋਂ ਹੀ ਉਪਲਬਧ (ਡਿਫਾਲਟ) ਫੌਂਟ ਹਨ।
ਆਕਾਸ਼ ਫੌਂਟ
ਇਹ ਪੰਜਾਬੀ ਦਾ ਯੂਨੀਕੋਡ ਆਧਾਰਿਤ ਇੱਕ ਅਜਿਹਾ ਫੌਂਟ ਹੈ ਜੋ ਅੰਗਰੇਜ਼ੀ ਦੇ ਅੱਖਰਾਂ ਦਾ ਸਮਰਥਨ ਕਰਦਾ ਹੈ। (ਖੋਜਕਾਰ: ਡਾ. ਕੁਲਬੀਰ ਸਿੰਘ ਥਿੰਦ)
ਫੌਂਟ ਕਨਵਰਟਰ (Font Converter)
ਗੁਰਮੁਖੀ ਯੂਨੀਕੋਡ ਫੌਂਟ ਕਨਵਰਟਰ
ਇਹ ਉੱਚ ਮਿਆਰ ਵਾਲਾ ਆਨ-ਲਾਈਨ ਫੌਂਟ ਕਨਵਰਟਰ ਹੈ। (ਖੋਜਕਾਰ: ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਸੋਧਕ
ਇਹ ਪੰਜਾਬੀ ਦੀ ਆਨ-ਲਾਈਨ ਟਾਈਪਿੰਗ ਪੈਡ ਹੈ। ਇਸ ਵਿਚ ਰਿਵਾਇਤੀ ਫੌਂਟਾਂ ਵਿਚ ਲਿਖੇ ਮੈਟਰ ਨੂੰ ਯੂਨੀਕੋਡ ਵਿਚ ਬਦਲਣ ਦੀ ਸਹੂਲਤ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਕੀ-ਬੋਰਡ ਅਤੇ ਟਾਈਪਿੰਗ (Punjabi Keyboard & Typing)
ਯੂਨੀ-ਟਾਈਪ
ਇਹ ਪੰਜਾਬੀ ਨੂੰ ਮਿਆਰੀ ਯੂਨੀਕੋਡ ਫੌਂਟਾਂ ਵਿਚ ਟਾਈਪ ਕਰਨ ਦਾ ਕੀ-ਬੋਰਡ ਪ੍ਰੋਗਰਾਮ ਹੈ ਜਿਸ ਵਿਚ ਪੰਜਾਬੀ ਦੇ ਤਿੰਨੋਂ ਲੇਆਊਟ, ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਉਪਲਬਧ ਹਨ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਗੂਗਲ ਇਨਪੁਟ ਟੂਲ
ਇਹ ਗੂਗਲ ਦਾ ਮਹੱਤਵਪੂਰਨ ਟੂਲ ਹੈ ਜਿਸ ਰਾਹੀਂ ਰੋਮਨ ਅੱਖਰਾਂ ਰਾਹੀਂ ਪੰਜਾਬੀ ਸਮੇਤ ਹੋਰਨਾਂ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਟਾਈਪ ਕੀਤਾ ਜਾ ਸਕਦਾ ਹੈ। (ਖੋਜਕਾਰ: ਗੂਗਲ ਕਾਰਪੋਰੇਸ਼ਨ)
ਪਾਠ ਸੰਪਾਦਨ ਪ੍ਰੋਗਰਾਮ ਅਤੇ ਵਰਡ ਪ੍ਰੋਸੈੱਸਰ (Text Editor & Word Processor)
ਅੱਖਰ-2016
ਇਸ ਵਿਚ ਸਪੈੱਲ ਚੈੱਕਰ ਤੋਂ ਇਲਾਵਾ ਪੰਜਾਬੀ, ਹਿੰਦੀ, ਸ਼ਾਹਮੁਖੀ ਤੇ ਅੰਗਰੇਜ਼ੀ ਲਈ ਟਾਈਪਿੰਗ ਪੈਡ, ਫੌਂਟ ਕਨਵਰਟਰ, ਅਨੁਵਾਦ, ਲਿਪੀਅੰਤਰਨ, ਓਸੀਆਰ, ਕੋਸ਼ ਆਦਿ ਦੀ ਸਹੂਲਤ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਬਰਾਹਾ
ਬਰਾਹਾ ਭਾਰਤੀ ਭਾਸ਼ਾਵਾਂ ਨੂੰ ਟਾਈਪ ਕਰਨ ਦਾ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਭਾਰਤ ਸਰਕਾਰ ਦੇ ਮਿਆਰੀ ਕੀ-ਬੋਰਡ ਇਨਸਕਰਿਪਟ ਨੂੰ ਲਾਗੂ ਕਰਦਾ ਹੈ। ਇਸ ਰਾਹੀਂ ਪਾਠ ਸੰਪਾਦਨਾ ਦਾ ਕੰਮ ਵੀ ਕੀਤਾ ਜਾ ਸਕਦਾ ਹੈ। (ਖੋਜਕਾਰ: ਬਰਾਹਾ ਸਾਫ਼ਟਵੇਅਰ, ਬੰਗਲੌਰ)
ਪੰਜਾਬੀ ਸਪੈਲਿੰਗ ਚੈੱਕਰ (Punjabi Spell Checker)
ਅੱਖਰ-2016
ਇਸ ਵਿਚ ਸਪੈੱਲ ਚੈੱਕਰ ਤੋਂ ਇਲਾਵਾ ਪੰਜਾਬੀ, ਹਿੰਦੀ, ਸ਼ਾਹਮੁਖੀ ਤੇ ਅੰਗਰੇਜ਼ੀ ਲਈ ਟਾਈਪਿੰਗ ਪੈਡ, ਫੌਂਟ ਕਨਵਰਟਰ, ਅਨੁਵਾਦ, ਲਿਪੀਅੰਤਰਨ, ਓਸੀਆਰ, ਕੋਸ਼ ਆਦਿ ਦੀ ਸਹੂਲਤ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਅੱਖਰ-2010
ਇਹ ਇਕ ਵਰਡ ਪ੍ਰੋਸੈੱਸਰ ਹੈ ਜਿਸ ਵਿਚ ਸਪੈੱਲ ਚੈੱਕਰ ਸਮੇਤ ਫੌਂਟ ਕਨਵਰਟਰ, ਲਿਪੀਅੰਤਰਨ, ਅਨੁਵਾਦ, ਕੋਸ਼ ਆਦਿ ਦੀ ਸੁਵਿਧਾ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਪੰਜਾਬੀ ਕੋਸ਼ ਅਤੇ ਸ਼ਬਦਾਵਲੀ (Punjabi Dictionaries and Vocabulary)
ਪੰਜਾਬੀ ਯੂਨੀਵਰਸਿਟੀ ਕੋਸ਼
ਇਹ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਅੰਗਰੇਜ਼ੀ-ਪੰਜਾਬੀ ਕੋਸ਼ ਤੇ ਆਧਾਰਿਤ ਆਨ-ਲਾਈਨ ਕੋਸ਼ ਹੈ। ਇਸ ਵਿਚ ਅੱਖਰ ਸਰਚ ਕਰਨ, ਉਨ੍ਹਾਂ ਦੇ ਅਰਥ ਵਿਆਕਰਨਿਕ ਜਾਣਕਾਰੀ ਅਤੇ ਉਚਾਰਨ ਸਮੇਤ ਵੇਖਣ ਦੀ ਸਹੂਲਤ ਹੈ। (ਸਾਫ਼ਟਵੇਅਰ ਖੋਜਕਾਰ: ਡਾ. ਸੀ ਪੀ ਕੰਬੋਜ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ)
ਪੰਜਾਬੀ ਪੀਡੀਆ
ਪੰਜਾਬੀ ਪੀਡੀਆ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਆਨ-ਲਾਈਨ ਵਿਸ਼ਵ-ਕੋਸ਼ ਹੈ। ਇਸ ਉੱਤੇ 3 ਲੱਖ ਤੋਂ ਵੱਧ ਇੰਦਰਾਜ ਪਾਏ ਜਾ ਚੁੱਕੇ ਹਨ। (ਖੋਜਕਾਰ: ਪੰਜਾਬੀ ਪੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਲਿਪੀਅੰਤਰਨ ਸਾਫ਼ਟਵੇਅਰ (Transliteration Softwares)
ਅੱਖਰ-2010
ਦੇਵਨਾਗਰੀ ਤੋਂ ਗੁਰਮੁਖੀ, ਰੋਮਨ ਤੋਂ ਦੇਵਨਾਗਰੀ, ਗੁਰਮੁਖੀ ਤੋਂ ਰੋਮਨ, ਰੋਮਨ ਤੋਂ ਸ਼ਾਹਮੁਖੀ, ਹਿੰਦੀ ਤੋਂ ਉਰਦੂ, ਰੋਮਨ ਤੋਂ ਗੁਰਮੁਖੀ, ਰੋਮਨ ਤੋਂ ਸ਼ਾਹਮੁਖੀ, ਸ਼ਾਹਮੁਖੀ ਤੋਂ ਗੁਰਮੁਖੀ, ਸ਼ਾਹਮੁਖੀ ਤੋਂ ਰੋਮਨ, ਉਰਦੂ ਤੋਂ ਹਿੰਦੀ ਵਿਚ ਅਨੁਵਾਦ ਲਈ ‘ਅੱਖਰ-2016’ ਨੂੰ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਗੂਗਲ ਪ੍ਰੋਗਰਾਮ
ਰੋਮਨ ਲਿਪੀ ਤੋਂ ਗੁਰਮੁਖੀ ਤੇ ਹੋਰਨਾਂ ਭਾਸ਼ਾਵਾਂ ਵਿਚ ਲਿਪੀਅੰਤਰਨ ਕਰਨ ਲਈ ਇਸ ਦੀ ਵਰਤੋਂਕੀਤੀ ਜਾ ਸਕਦੀ ਹੈ। (ਖੋਜਕਾਰ: ਗੂਗਲ)
ਭਾਸ਼ਾ ਅਨੁਵਾਦ ਪ੍ਰੋਗਰਾਮ (Language Translation Program)
ਗੂਗਲ ਪ੍ਰੋਗਰਾਮ
ਗੂਗਲ ਦੀ ਇਸ ਵੈੱਬਸਾਈਟ ਰਾਹੀਂ 100 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਨੂੰ ਅਨੁਵਾਦ ਕੀਤਾ ਜਾ ਸਕਦਾ ਹੈ। (ਖੋਜਕਾਰ: ਗੂਗਲ)
ਅੱਖਰ-2016
ਇਸ ਰਾਹੀਂ ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ, ਉਰਦੂ ਤੋਂ ਪੰਜਾਬੀ ਅਤੇ ਗੁਰਮੁਖੀ (ਟਕਸਾਲੀ) ਤੋਂ ਮਲਵਈ ਵਿਚ ਅਨੁਵਾਦ ਕੀਤਾ ਜਾ ਸਕਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਓਸੀਆਰ (Punjabi Optical Character Recognition)
ਅੱਖਰ-2016
ਇਹ ਵਰਡ ਪ੍ਰੋਸੈੱਸਰ ਹੈ ਜਿਸ ਵਿਚ ਪੰਜਾਬੀ (ਗੁਰਮੁਖੀ) ਤੋਂ ਇਲਾਵਾ ਸ਼ਾਹਮੁਖੀ ਅਤੇ ਅੰਗਰੇਜ਼ੀ ਦਾ ਓਸੀਆਰ ਵੀ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਭਾਰਤ ਸਰਕਾਰ ਦਾ ਪ੍ਰੋਗਰਾਮ
ਇਹ ਸੁਵਿਧਾ ਭਾਰਤ ਸਰਕਾਰ ਦੇ ‘ਸੂਚਨਾ ਤੇ ਸੰਚਾਰ ਤਕਨਾਲੋਜੀ’ ਮੰਤਰਾਲਾ ਦੀ ਵੈੱਬਸਾਈਟ ਤੇ ਹੈ। (ਖੋਜਕਾਰ: ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ)
ਪੰਜਾਬੀ ਭਾਸ਼ਾ ਸੰਵਾਦ ਪੈਕ (Punjabi Language Interface Pack)
ਵਿੰਡੋਜ਼ ਭਾਸ਼ਾ ਸੰਵਾਦ ਪ੍ਰੋਗਰਾਮ (LIP)
ਇਹ ਮਾਈਕਰੋਸਾਫ਼ਟ ਵਿੰਡੋਜ਼ ਦਾ ਭਾਸ਼ਾ ਪੈਕ ਹੈ ਜਿਸ ਨਾਲ ਵਿੰਡੋਜ਼ ਦੇ ਮੀਨੂ, ਡਾਇਲਾਗ ਬਾਕਸ, ਕਮਾਂਡਾਂ ਆਦਿ ਪੰਜਾਬੀ ਵਿਚ ਨਜ਼ਰ ਆਉਣ ਲਗਦੀਆਂ ਹਨ। (ਖੋਜਕਾਰ: ਮਾਈਕਰੋਸਾਫ਼ਟ)
ਆਫ਼ਿਸ ਭਾਸ਼ਾ ਸੰਵਾਦ ਪ੍ਰੋਗਰਾਮ
ਇਹ ਐੱਮਐੱਸ ਆਫ਼ਿਸ ਦਾ ਭਾਸ਼ਾ ਇੰਟਰਫੇਸ ਪੈਕ ਹੈ। ਇੰਸਟਾਲ ਕਰਨ ਉਪਰੰਤ ਵਰਡ, ਐਕਸਲ, ਪਾਵਰ-ਪੌਆਇੰਟ ਆਦਿ ਦੇ ਮੀਨੂ, ਡਾਇਲਾਗ ਬਾਕਸ, ਕਮਾਂਡਾਂ ਆਦਿ ਪੰਜਾਬੀ ਵਿਚ ਨਜ਼ਰ ਆਉਣ ਲਗਦੀਆਂ ਹਨ। (ਖੋਜਕਾਰ: ਮਾਈਕਰੋਸਾਫ਼ਟ)
ਮੋਬਾਈਲ ਐਪਜ਼ (Mobile Apps)
ਪੰਜਾਬੀ ਯੂਨੀਵਰਸਿਟੀ ਕੋਸ਼ (ਐਂਡਰਾਇਡ)
ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੇ ਕੋਸ਼ ‘ਤੇ ਆਧਾਰਿਤ ਪ੍ਰੋਗਰਾਮ ਹੈ। ਐਂਡਰਾਇਡ ਸਮਾਰਟ ਫੋਨ ਵਿਚ ਵਰਤੇ ਜਾਣ ਵਾਲੇ ਇਸ ਪ੍ਰੋਗਰਾਮ ਵਿਚ ਸਰਚ ਦੀ ਸੁਵਿਧਾ ਵੀ ਹੈ। (ਖੋਜਕਾਰ: ਡਾ. ਸੀ ਪੀ ਕੰਬੋਜ, ਡਾ. ਰਾਜਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਗੂਗਲ ਇੰਡੀਕ ਕੀ-ਬੋਰਡ
ਇਹ ਗੁਰਮੁਖੀ ਕੀ-ਬੋਰਡ ਤੋਂ ਇਲਾਵਾ ਰੋਮਨ ਵਿਧੀ ਰਾਹੀਂ ਕੰਮ ਕਰਨ ਦੇ ਸਮਰੱਥ ਹੈ। ਇਸ ਰਾਹੀਂ ਤੇਜ਼ ਗਤੀ ਨਾਲ ਟਾਈਪ ਕੀਤਾ ਜਾ ਸਕਦਾ ਹੈ। (ਖੋਜਕਾਰ: ਗੂਗਲ)
ਪੰਜਾਬੀ ਸਿੱਖਣ ਲਈ ਪ੍ਰੋਗਰਾਮ (Punjabi Learning Program)
ਵੀਡੀਓ ਪਾਠ
ਇਹ ਪ੍ਰੋਜੈਕਟ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਹਨਾਂ ਵੀਡੀਓ ਪਾਠਾਂ ਰਾਹੀਂ ਅੰਗਰੇਜ਼ੀ ਮਾਧਿਅਮ ਵਿਚ ਪੰਜਾਬੀ ਸਿੱਖਣੀ ਸੌਖੀ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਗਿਆਨ (ਸੀਡੀ)
ਛੋਟੇ ਬੱਚਿਆ ਅਤੇ ਵੱਡਿਆਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖਦਿਆਂ ਇਸ ਵਿਚ ਸਟੈਪ–ਦਰ–ਸਟੈੱਪ ਗੁਰਮੁਖੀ ਪੜ੍ਹਨ, ਅੱਖਰ ਲਿਖਣ, ਉਚਾਰਨ, ਸ਼ਬਦ ਸੰਸਾਰ ਬਾਰੇ ਜਾਣਕਾਰੀ ਗੁਰਮੁਖੀ ਵਿਆਕਰਨ ਨਿਯਮਾਂ ਦੇ ਅਨੁਸਾਰ ਜਾਣਕਾਰੀ ਦਿੱਤੀ ਗਈ ਹੈ। (ਖੋਜਕਾਰ: ਪੰਜਾਬੀ ਵਿਭਾਗ, ਪੰਜਾਬੀ ਯੂਨੀਰਸਿਟੀ ਪਟਿਆਲਾ)
ਪੰਜਾਬੀ ਕੰਪਿਊਟਰ ਅਧਿਐਨ ਸਮਗਰੀ (Punjabi Computer Tutorial)
ਕੰਪਿਊਟਰ ਬਾਰੇ ਲੇਖ
ਇਹ ਪੰਜਾਬੀ ਦੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਪੰਜਾਬੀ ਕੰਪਿਊਟਰ ਬਾਰੇ ਲੇਖ ਪੜ੍ਹਨ ਦਾ ਅਨਮੋਲ ਖ਼ਜਾਨਾ ਹੈ। (ਖੋਜਕਾਰ: ਡਾ. ਸੀ ਪੀ ਕੰਬੋਜ, ਕੰਪਿਊਟਰ ਲੇਖਕ)
ਸਵਾਲ-ਜਵਾਬ
ਇਸ ਵੈੱਬ ਪੰਨੇ ‘ਤੇ ਪੰਜਾਬੀ ਕੰਪਿਊਟਰ ਬਾਰੇ ਸਵਾਲ-ਜਵਾਬ ਦਰਜ ਹਨ। (ਖੋਜਕਾਰ: ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਫੁਟਕਲ ਸਾਫ਼ਟਵੇਅਰ (Mislaniusly Softwares)
ਪੰਜਾਬੀ ਸਰਚ ਇੰਜਣ
ਇਹ ਗੁਰਮੁਖੀ, ਸ਼ਾਹਮੁਖੀ ਤੇ ਦੇਵਨਾਗਰੀ ਲਿਪੀ ਦੇ ਵੈੱਬ ਪੰਨਿਆਂ ਤੋਂ ਜਾਣਕਾਰੀ ਲੱਭਣ ਲਈ ਵਰਤਿਆ ਜਾਂਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪਾਰਟ ਆਫ਼ ਸਪੀਚ ਟੈਗਰ
ਇਹ (ਪੰਜਾਬੀ ਸ਼ਬਦ ਸ਼੍ਰੇਣੀ ਸੰਯੋਜਕ) ਕਿਸੇ ਵਾਕ ਦੇ ਵੱਖ-ਵੱਖ ਸ਼ਬਦਾਂ ਨੂੰ ਟੈਗ ਜਿਵੇਂ ਕਿ ਨਾਂਵ, ਪੜਨਾਂਵ, ਕਿਰਿਆ, ਵਿਸ਼ੇਸ਼ਣ ਆਦਿ ਪ੍ਰਦਾਨ ਕਰਵਾਉਂਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)© Copyright 2014 All Rights Reserved. Website Designed by Gurpreet Singh (Punjabi Pedia Center)