ਸਾਫ਼ਟਵੇਅਰ

ਪੰਜਾਬੀ ਫੌਂਟ (Punjabi Fonts)
ਰਾਵੀ ਅਤੇ ਨਿਰਮਲਾ ਫੌਂਟ
ਇਹ ਮਾਈਕਰੋਸਾਫ਼ਟ ਵੱਲੋਂ ਬਣਾਏ ਯੂਨੀਕੋਡ ਆਧਾਰਿਤ ਵਿੰਡੋਜ਼ ਵਿਚ ਪਹਿਲਾਂ ਤੋਂ ਹੀ ਉਪਲਬਧ (ਡਿਫਾਲਟ) ਫੌਂਟ ਹਨ।
ਆਕਾਸ਼ ਫੌਂਟ
ਇਹ ਪੰਜਾਬੀ ਦਾ ਯੂਨੀਕੋਡ ਆਧਾਰਿਤ ਇੱਕ ਅਜਿਹਾ ਫੌਂਟ ਹੈ ਜੋ ਅੰਗਰੇਜ਼ੀ ਦੇ ਅੱਖਰਾਂ ਦਾ ਸਮਰਥਨ ਕਰਦਾ ਹੈ। (ਖੋਜਕਾਰ: ਡਾ. ਕੁਲਬੀਰ ਸਿੰਘ ਥਿੰਦ)
ਫੌਂਟ ਕਨਵਰਟਰ (Font Converter)
ਗੁਰਮੁਖੀ ਯੂਨੀਕੋਡ ਫੌਂਟ ਕਨਵਰਟਰ
ਇਹ ਉੱਚ ਮਿਆਰ ਵਾਲਾ ਆਨ-ਲਾਈਨ ਫੌਂਟ ਕਨਵਰਟਰ ਹੈ। (ਖੋਜਕਾਰ: ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਸੋਧਕ
ਇਹ ਪੰਜਾਬੀ ਦੀ ਆਨ-ਲਾਈਨ ਟਾਈਪਿੰਗ ਪੈਡ ਹੈ। ਇਸ ਵਿਚ ਰਿਵਾਇਤੀ ਫੌਂਟਾਂ ਵਿਚ ਲਿਖੇ ਮੈਟਰ ਨੂੰ ਯੂਨੀਕੋਡ ਵਿਚ ਬਦਲਣ ਦੀ ਸਹੂਲਤ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਕੀ-ਬੋਰਡ ਅਤੇ ਟਾਈਪਿੰਗ (Punjabi Keyboard & Typing)
ਯੂਨੀ-ਟਾਈਪ
ਇਹ ਪੰਜਾਬੀ ਨੂੰ ਮਿਆਰੀ ਯੂਨੀਕੋਡ ਫੌਂਟਾਂ ਵਿਚ ਟਾਈਪ ਕਰਨ ਦਾ ਕੀ-ਬੋਰਡ ਪ੍ਰੋਗਰਾਮ ਹੈ ਜਿਸ ਵਿਚ ਪੰਜਾਬੀ ਦੇ ਤਿੰਨੋਂ ਲੇਆਊਟ, ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਉਪਲਬਧ ਹਨ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਗੂਗਲ ਇਨਪੁਟ ਟੂਲ
ਇਹ ਗੂਗਲ ਦਾ ਮਹੱਤਵਪੂਰਨ ਟੂਲ ਹੈ ਜਿਸ ਰਾਹੀਂ ਰੋਮਨ ਅੱਖਰਾਂ ਰਾਹੀਂ ਪੰਜਾਬੀ ਸਮੇਤ ਹੋਰਨਾਂ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਟਾਈਪ ਕੀਤਾ ਜਾ ਸਕਦਾ ਹੈ। (ਖੋਜਕਾਰ: ਗੂਗਲ ਕਾਰਪੋਰੇਸ਼ਨ)
ਪਾਠ ਸੰਪਾਦਨ ਪ੍ਰੋਗਰਾਮ ਅਤੇ ਵਰਡ ਪ੍ਰੋਸੈੱਸਰ (Text Editor & Word Processor)
ਬਰਾਹਾ
ਬਰਾਹਾ ਭਾਰਤੀ ਭਾਸ਼ਾਵਾਂ ਨੂੰ ਟਾਈਪ ਕਰਨ ਦਾ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਭਾਰਤ ਸਰਕਾਰ ਦੇ ਮਿਆਰੀ ਕੀ-ਬੋਰਡ ਇਨਸਕਰਿਪਟ ਨੂੰ ਲਾਗੂ ਕਰਦਾ ਹੈ। ਇਸ ਰਾਹੀਂ ਪਾਠ ਸੰਪਾਦਨਾ ਦਾ ਕੰਮ ਵੀ ਕੀਤਾ ਜਾ ਸਕਦਾ ਹੈ। (ਖੋਜਕਾਰ: ਬਰਾਹਾ ਸਾਫ਼ਟਵੇਅਰ, ਬੰਗਲੌਰ)
ਪੰਜਾਬੀ ਸਪੈਲਿੰਗ ਚੈੱਕਰ (Punjabi Spell Checker)
ਅੱਖਰ-2016
ਇਸ ਵਿਚ ਸਪੈੱਲ ਚੈੱਕਰ ਤੋਂ ਇਲਾਵਾ ਪੰਜਾਬੀ, ਹਿੰਦੀ, ਸ਼ਾਹਮੁਖੀ ਤੇ ਅੰਗਰੇਜ਼ੀ ਲਈ ਟਾਈਪਿੰਗ ਪੈਡ, ਫੌਂਟ ਕਨਵਰਟਰ, ਅਨੁਵਾਦ, ਲਿਪੀਅੰਤਰਨ, ਓਸੀਆਰ, ਕੋਸ਼ ਆਦਿ ਦੀ ਸਹੂਲਤ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)

ਸਾਫ਼ਟਵੇਅਰ ਵਾਲੇ ਪੰਨੇ ਤੇ ਜਾਓ Click here
© Copyright 2014 All Rights Reserved. Website Designed by Gurpreet Singh (Punjabi Pedia Center)