ਸਾਨੂੰ ਲਿਖੋ

ਜੇ ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਮੇਂ ਆਪ ਨੂੰ ਕੋਈ ਸਮੱਸਿਆ ਪੇਸ਼ ਆ ਰਹੀ ਹੈ ਤਾਂ ਤੁਸੀਂ ਇਸ ਪੰਨੇ ਰਾਹੀਂ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ। ਇਸ ਪੰਨੇ 'ਤੇ ਬਲੌਗ ਦੀ ਸ਼ਕਤੀਸ਼ਾਲੀ ਸੁਵਿਧਾ ਜੋੜੀ ਗਈ ਹੈ।
 
ਕੀ ਮੈਂ ਸਵਾਲ ਪੁੱਛ ਸਕਦਾ ਹਾਂ?
ਬਿਲਕੁਲ, ਤੁਸੀਂ ਸਵਾਲ ਪੁੱਛ ਸਕਦੇ ਹੋ ਪਰ ਤੁਹਾਡਾ ਸਵਾਲ ਸਿੱਧਾ ਪੰਜਾਬੀ ਕੰਪਿਊਟਰ ਨਾਲ ਹੀ ਸਬੰਧਿਤ ਹੋਵੇ। ਸਵਾਲ ਪੁੱਛਣ ਲਈ ਤੁਹਾਨੂੰ ਉੱਪਰਲੇ ਸੱਜੇ ਹੱਥ ਨਜ਼ਰ ਆ ਰਹੇ "ਰਜਿਸਟਰ ਹੋਵੋ" ਨਾਂ ਦੇ ਲਿੰਕ 'ਤੇ ਕਲਿੱਕ ਕਰਕੇ ਰਜਿਸਟਰ ਹੋਣਾ ਪਵੇਗਾ।
 
ਸਵਾਲ ਕਿਵੇਂ ਪੁੱਛੀਏ ?
ਰਜਿਸਟਰ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਵੈੱਬਸਾਈਟ 'ਤੇ ਲੌਗ-ਇਨ ਕਰੋ। ਅਜਿਹਾ ਕਰਨ ਮਗਰੋਂ ਤੁਸੀਂ ਦੇਖੋਗੇ ਕਿ "ਸਾਨੂੰ ਲਿਖੋ" ਵਾਲੇ ਪੰਨੇ 'ਤੇ ਹਰੇਕ ਸਵਾਲ ਦੇ ਹੇਠਾਂ ਇੱਕ ਬਕਸਾ ਨਜ਼ਰ ਆਉਣ ਲੱਗੇਗਾ।ਇਸ ਬਕਸੇ ਵਿਚ ਤੁਸੀਂ ਪਹਿਲਾ ਕਿਸੇ ਹੋਰ ਵੱਲੋਂ ਕੀਤੇ ਸਵਾਲ-ਜਵਾਬ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਵਿਚਾਰ ਲਿਖ ਸਕਦੇ ਹੋ।
 
 
ਰਜਿਸਟਰ ਹੋਣਾ
ਰਜਿਸਟਰ ਹੋਣ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਰਜਿਸਟਰ ਵਾਲੇ ਬਟਨ 'ਤੇ ਕਲਿੱਕ ਕਰਨ ਉਪਰੰਤ ਤੁਹਾਡੀ ਸਕਰੀਨ ਤੇ ਇੱਕ ਫਾਰਮ ਖੁੱਲ੍ਹੇਗਾ। ਫਾਰਮ ਵਿਚ ਆਪਣਾ ਨਾਂ, ਖਾਤਾ ਅਤੇ ਪਾਸਵਰਡ ਭਰੋ।
 
 
ਜਵਾਬ ਵੇਖਣਾ
ਵੈੱਬਸਾਈਟ ਦੇ ਨਵੇਂ ਪਾਠਕ ਬਲੌਗ ਵਿਚ ਉਪਲਬਧ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ਨੂੰ ਬਿਨਾਂ ਲੌਗ-ਇਨ ਕੀਤਿਆਂ ਪੜ੍ਹ ਸਕਦੇ ਹਨ।ਇਸੇ ਤਰਾਂ ਆਪਣੇ ਸਵਾਲ ਦਾ ਜਵਾਬ ਵੇਖਣ ਲਈ ਤੁਹਾਨੂੰ ਵੈੱਬਸਾਈਟ 'ਤੇ ਲੌਗ-ਇਨ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਸਿੱਧਾ ਹੀ 'ਸਾਨੂੰ ਲਿਖੋ' ਵਾਲੇ ਲਿੰਕ ਤੇ ਕਲਿੱਕ ਕਰਕੇ ਆਪਣਾ ਜਵਾਬ ਵੇਖ ਸਕਦੇ ਹੋ।
 
© Copyright 2014 All Rights Reserved. Website Designed by Gurpreet Singh (Punjabi Pedia Center)