ਕੰਪਿਊਟਰ ਤੇ ਟਾਈਪਿੰਗ ਦੀ ਆਧੁਨਿਕ ਵਿਧੀ: ਯੂਨੀਕੋਡ ਪ੍ਰਣਾਲੀ

ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ

ਪੰਜਾਬੀ ਯੂਨੀਵਰਸਿਟੀ, ਪਟਿਆਲਾ

                                 (ਪੰਜਾਬ ਦੇ 1961 ਦੇ ਐਕਟ ਨੰ. 35 ਤਹਿਤ ਸਥਾਪਿਤ)
 

ਕੰਪਿਊਟਰ 'ਤੇ ਟਾਈਪਿੰਗ ਦੀ ਆਧੁਨਿਕ ਵਿਧੀ: ਯੂਨੀਕੋਡ ਪ੍ਰਣਾਲੀ

ਯੂਨੀਕੋਡ ਖੇਤਰੀ ਭਾਸ਼ਾਵਾਂ ਨੂੰ ਕੰਪਿਊਟਰ ਤੇ ਵਰਤਣ ਦੀ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਇਹ ਕੰਪਿਊਟਰ ਆਦਿ ਲਈ ਇੱਕ ਮਿਆਰੀ ਕੋਡ ਪ੍ਰਣਾਲੀ ਹੈ ਜਿਸ ਦੀ ਵਰਤੋਂ ਕਰਕੇ ਅਸੀਸ, ਗੁਰਮੁਖੀ, ਜੁਆਏ, ਅਨਮੋਲ ਲਿਪੀ, ਸਤਲੁਜ ਆਦਿ ਰਵਾਇਤੀ ਫੌਂਟਾਂ ਵਿਚ ਟਾਈਪ ਕਰਨ ਸਮੇਂ ਪੇਸ਼ ਆਉਂਦੀਆਂ ਸਮੱਸਿਆਵਾਂ ਨਾਲ ਨਜਿਠਿਆ ਜਾ ਸਕਦਾ ਹੈ।

ਯੂਨੀਕੋਡ ਦੇ ਲਾਭ

  • ਯੂਨੀਕੋਡ ਵਿਚ ਟਾਈਪ ਕੀਤਾ ਮੈਟਰ ਕਿਸੇ ਵੀ ਕੰਪਿਊਟਰ 'ਤੇ ਪੜ੍ਹਨਯੋਗ ਹੁੰਦਾ ਹੈ।
  • ਇਸ ਰਾਹੀਂ ਬਹੁ-ਭਾਸ਼ਾਈ ਦਸਤਾਵੇਜ਼ ਬਣਾਉਣਾ ਸੰਭਵ ਹੈ।
  • ਅੰਗਰੇਜ਼ੀ ਵਾਂਗ ਯੂਨੀਕੋਡ 'ਚ ਫਾਈਲਾਂ ਤੇ ਫੋਲਡਰਾਂ ਦੇ ਨਾਂ ਪੰਜਾਬੀ 'ਚ ਰੱਖੇ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਲੱਭਿਆ ਜਾ ਸਕਦਾ ਹੈ।
  • ਇਸ ਨੂੰ ਇੰਟਰਨੈੱਟ 'ਤੇ ਸਿੱਧਾ ਟਾਈਪ ਕੀਤਾ ਜਾ ਸਕਦਾ ਹੈ। ਈ-ਮੇਲ, ਫੇਸਬੁਕ ਅਤੇ ਬਲੌਗ ਆਦਿ 'ਤੇ ਸੰਦੇਸ਼/ਟਿੱਪਣੀ ਪੰਜਾਬੀ 'ਚ ਲਿਖੀ ਜਾ ਸਕਦੀ ਹੈ ਜੋ ਲਗਭਗ ਹਰੇਕ ਕੰਪਿਊਟਰ 'ਤੇ ਬਿਨਾਂ ਕੋਈ ਵੱਖਰਾ ਫੌਂਟ ਇੰਸਟਾਲ ਕੀਤਿਆਂ ਪੜ੍ਹਨੀ/ਵੇਖਣੀ ਸੰਭਵ ਹੈ।
  • ਸਰਚ ਇੰਜਣ (ਜਿਵੇਂ ਕਿ ਗੂਗਲ) ਰਾਹੀਂ ਇੰਟਰਨੈੱਟ 'ਤੇ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਜਾਣਕਾਰੀ ਤੱਕ ਪਹੁੁੰਚਿਆ ਜਾ ਸਕਦਾ ਹੈ।
  • ਯੂਨੀਕੋਡ ਪੰਜਾਬੀ 'ਚ ਤਿਆਰ ਕੀਤੀ ਸ਼ਬਦਾਂ/ਨਾਵਾਂ ਦੀ ਸੂਚੀ ਨੂੰ ਕ੍ਰਮ 'ਚ ਲਗਾਉਣਾ (Sort ਕਰਨਾ) ਸੰਭਵ ਹੈ।
  • ਵਿੰਡੋਜ਼ ਦੇ ਵੱਖ ਵੱਖ ਮੀਨੂ, ਡਰਾਪ ਡਾਊਨ ਅਤੇ ਕਮਾਂਡਾਂ ਆਦਿ ਨੂੰ ਪੰਜਾਬੀ 'ਚ ਪੜ੍ਹਿਆ ਜਾ ਸਕਦਾ ਹੈ।
  • ਯੂਨੀਕੋਡ ਰਾਹੀਂ ਸਮਾਰਟ ਫੋਨਾਂ ਤੇ ਟੇਬਲੇਟ ਆਦਿ 'ਚ ਪੰਜਾਬੀ ਵਰਤੀ ਜਾ ਸਕਦੀ ਹੈ।
  • ਯੂਨੀਕੋਡ ਰਾਹੀਂ 'ਡਾਟਾਬੇਸ' ਬਣਾਉਣਾ, ਸਾਂਭਣਾ ਤੇ ਉਸ ਦੀ ਕੰਪਿਊਟਰੀ ਪ੍ਰੋਗਰਾਮਾਂ 'ਚ ਵਰਤੋਂ ਕਰਨੀ ਸੰਭਵ ਹੈ।
==========
 

ਯੂਨੀਕੋਡ (ਰਾਵੀ ਫੌਂਟ) 'ਚ ਟਾਈਪ ਕਰਨ ਲਈ ਪ੍ਰੋਗਰਾਮ: ਯੂਨੀ-ਟਾਈਪ

ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਡਾ. ਤੇਜਿੰਦਰ ਸਿੰਘ, ਸ੍ਰੀ ਅੰਕੁਰ ਰਾਣਾ

ਪ੍ਰਾਪਤੀ/ਵਰਤੋਂ ਸਰੋਤ: www.learnpunjabi.org 

ਯੂਨੀ-ਟਾਈਪ ਕੰਪਿਊਟਰ 'ਤੇ ਯੂਨੀਕੋਡ ਰਾਵੀ ਫੌਂਟ 'ਚ ਟਾਈਪ ਕਰਨ ਦਾ ਇੱਕ ਸ਼ਕਤੀਸ਼ਾਲੀ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਰਾਹੀਂ ਪੰਜਾਬੀ ਦੇ ਪ੍ਰਚਲਿਤ ਰਮਿੰਗਟਨ, ਫੌਨੈਟਿਕ ਜਾਂ ਇਨਸਕਰਿਪਟ ਕੀ-ਬੋਰਡ ਲੇਆਉਟ ਦੀ ਮਦਦ ਨਾਲ ਟਾਈਪ ਕੀਤਾ ਜਾ ਸਕਦਾ ਹੈ।

ਵਿਸ਼ੇਸ਼ਤਾਵਾਂ

ਅਸੀਸ, ਗੁਰਮੁਖੀ, ਅਨਮੋਲ ਲਿਪੀ ਆਦਿ ਰਵਾਇਤੀ ਫੌਂਟਾਂ ਦੀ ਵਰਤੋਂ ਕਰਨ ਵਾਲੇ ਵਰਤੋਂਕਾਰ ਆਪਣੇ ਪੁਰਾਣੇ ਕੀ-ਬੋਰਡ ਲੇਆਉਟ ਦੀ  ਵਰਤੋਂ ਕਰਕੇ ਯੂਨੀਕੋਡ ਰਾਵੀ 'ਚ ਟਾਈਪ ਕਰ ਸਕਦੇ ਹਨ।
ਰਵਾਇਤੀ ਫੌਂਟਾਂ ਵਾਂਗ ਸਿਹਾਰੀ ਪਹਿਲਾਂ ਪਾਉਣ ਦੀ ਵਿਵਸਥਾ।
ਰਮਿੰਗਟਨ (ਅਸੀਸ), ਫੋਨੈਟਿਕ (ਅਨਮੋਲ ਲਿਪੀ) ਅਤੇ ਇਨਸਕਰਿਪਟ ਵਿੱਚੋਂ ਕਿਸੇ ਵੀ ਕੀ-ਬੋਰਡ ਰਾਹੀਂ ਟਾਈਪ ਕਰਨ ਦੀ ਸੁਵਿਧਾ।
ਸਿੱਧਾ ਆਨ-ਲਾਈਨ ਪੰਜਾਬੀ ਸਪੈੱਲ ਚੈੱਕਰ ਖੋਲ੍ਹਣ ਦੀ ਵਿਵਸਥਾ।
ਪ੍ਰੋਗਰਾਮ 'ਚ 'ੳ', 'ਅ' ਅਤੇ 'ੲ' ਦੇ ਮਿਆਰੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਵਿਵਸਥਾ।
ਤਿੰਨੋਂ ਕੀ-ਬੋਰਡ ਲੇਆਉਟਾਂ ਨੂੰ ਤਸਵੀਰਾਂ ਰਾਹੀਂ ਦਿਖਾਉਣ ਦੀ ਸੁਵਿਧਾ।
ਐੱਮਐੱਸ ਵਰਡ, ਪਾਵਰ ਪੁਆਇੰਟ, ਐਕਸਲ, ਯੂਨੀਕੋਡ ਦੇ ਸਮਰਥਨ ਵਾਲੇ ਇੰਟਰਨੈੱਟ ਬ੍ਰਾਊਜ਼ਰਾਂ, ਬਲੋਗਿੰਗ ਪ੍ਰੋਗਰਾਮਾਂ, ਫੇਸਬੁਕ, ਟਵੀਟਰ, ਈ-ਮੇਲ ਪ੍ਰੋਗਰਾਮਾਂ ਆਦਿ 'ਚ ਸਿੱਧਾ ਟਾਈਪ ਕਰਨ ਦੀ ਸੁਵਿਧਾ।
 

ਵਰਤੋਂ

ਪ੍ਰੋਗਰਾਮ ਇੰਸਟਾਲ ਕਰੋ। ਡੈਸਕਟਾਪ 'ਤੇ ਨਜ਼ਰ ਆਉਣ ਵਾਲੇ ਪ੍ਰੋਗਰਾਮ ਆਈਕਾਨ 'ਤੇ ਡਬਲ ਕਲਿੱਕ ਕਰਕੇ ਇਸ ਨੂੰ ਖੋਲ੍ਹੋ।
'ਰਮਿੰਗਟਨ', ਫੋਨੈਟਿਕ ਜਾਂ ਇਨਸਕਰਿਪਟ ਵਿਚੋਂ ਆਪਣੀ ਪਸੰਦ ਦੇ ਕੀ-ਬੋਰਡ ਨੂੰ ਚੁਣੋ ਅਤੇ ਟਾਈਪ ਕਰਨਾ ਸ਼ੁਰੂ ਕਰ ਦਿਓ।
ਚੁਣੇ ਗਏ ਪੰਜਾਬੀ ਕੀ-ਬੋਰਡ ਅਤੇ ਅੰਗਰੇਜ਼ੀ ਕੀ-ਬੋਰਡ ਦਰਮਿਆਨ ਸ਼ਿਫਟ ਕਰਨ ਲਈ Ctrl+Alt+F12 ਦੀ ਵਰਤੋਂ ਕਰੋ।
ਚੁਣੇ ਗਏ ਪੰਜਾਬੀ ਕੀ-ਬੋਰਡ ਲੇਆਉਟ ਨੂੰ ਪ੍ਰੋਗਰਾਮ ਯਾਦ ਰੱਖ ਲੈਂਦਾ ਹੈ ਤੇ ਅਗਲੀ ਵਾਰ ਉਹੀ ਕੀ-ਬੋਰਡ ਚਾਲੂ ਕਰਦਾ ਹੈ। ਉਂਝ ਕੀ-ਬੋਰਡ ਲੇਆਉਟ ਬਦਲਣ ਲਈ ਮਾਊਸ ਕਲਿੱਕ ਰਾਹੀਂ ਵੀ ਚੋਣ ਕੀਤੀ ਜਾ ਸਦੀ ਹੈ।
 

ਸਲਾਹ: ਪੰਜਾਬੀ ਵਿਚ ਇੰਟਰਨੈੱਟ ਦੀ ਸੁਚੱਜੀ ਵਰਤੋਂ, ਬਿਹਤਰ ਫੌਂਟ ਦ੍ਰਿਸ਼ ਅਤੇ ਯੂਨੀਕੋਡ ਦੇ ਭਰਵੇਂ ਸਮਰਥਨ ਲਈ ਮੋਜ਼ੀਲਾ ਫਾਇਰਫੋਕਸ (ਵੈੱਬ ਬ੍ਰਾਊਜ਼ਰ) ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

==========
 
 

ਯੂਨੀਕੋਡ ਟਾਈਪਿੰਗ ਪੈਡ ਅਤੇ ਪੰਜਾਬੀ ਦਾ ਸਪੈੱਲ ਚੈੱਕਰ: ਸੋਧਕ

ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਡਾ. ਤੇਜਿੰਦਰ ਸਿੰਘ, ਬਾਇਨੂ ਸਿੰਗਲਾ

ਪ੍ਰਾਪਤੀ/ਵਰਤੋਂ ਸਰੋਤ: www.g2s.learnpunjabi.org/unipadplus.aspx

'ਸੋਧਕ' ਪੰਜਾਬੀ ਦਾ ਮਹੱਤਵਪੂਰਨ ਸਾਫਟਵੇਅਰ ਪੈਕ ਹੈ ਜਿਸ ਵਿਚ ਯੂਨੀਕੋਡ ਟਾਈਪਿੰਗ ਪੈਡ, ਫੌਂਟ ਕਨਵਰਟਰ ਅਤੇ ਸਪੈੱਲ-ਚੈਕਰ ਦੀ ਸੁਵਿਧਾ ਸ਼ੁਮਾਰ ਹੈ।

ਵਿਸ਼ੇਸ਼ਤਾਵਾਂ

ਪੰਜਾਬੀ ਯੂਨੀਕੋਡ ਨੂੰ ਭਰਵੀਂ ਸਪੋਰਟ।
ਰੋਮਨ, ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਕੀ-ਬੋਰਡ ਲੇਆਉਟ 'ਚ ਟਾਈਪ ਕਰਨ ਦੀ ਸੁਵਿਧਾ।
ਟਾਈਪ ਕੀਤੇ ਮੈਟਰ ਨੂੰ ਸਿੱਧਾ ਈ-ਮੇਲ ਰਾਹੀਂ ਭੇਜਣ ਦੀ ਸੁਵਿਧਾ।
ਨਵੀਂ ਫਾਈਲ ਤਿਆਰ ਕਰਨ, ਪਹਿਲਾਂ ਤੋਂ ਬਣੀ ਫਾਈਲ ਖੋਲ੍ਹਣ ਅਤੇ ਸੇਵ ਕਰਨ ਦੀ ਵਿਸ਼ੇਸ਼ਤਾ।
ਇੱਕ ਸੌ ਤੋਂ ਵੱਧ ਰਵਾਇਤੀ ਫੌਂਟਾਂ 'ਚ ਤਿਆਰ ਕੀਤੇ ਮੈਟਰ ਨੂੰ ਯੂਨੀਕੋਡ 'ਚ ਕਨਵਰਟ ਕਰਨ ਦੀ ਸੁਵਿਧਾ।
ਕਿਸੇ ਅਗਿਆਤ ਫੌਂਟ ਨੂੰ ਆਪਣੇ-ਆਪ ਪਛਾਣ ਕੇ ਯੂਨੀਕੋਡ 'ਚ ਕਨਵਰਟ ਕਰਨ ਦੀ ਸੁਵਿਧਾ।
ਪੰਜਾਬੀ ਦੇ 1,40,000 ਪ੍ਰਚਲਿਤ ਸ਼ਬਦਾਂ ਨੂੰ ਆਧਾਰ ਬਣਾ ਕੇ ਤਿਆਰ ਕੀਤਾ ਕੁਸ਼ਲ ਸਪੈੱਲ ਚੈੱਕਰ।
ਗ਼ਲਤ ਸ਼ਬਦ-ਜੋੜਾਂ ਨੂੰ ਲੱਭਣ ਤੇ ਉਸ ਦੀ ਥਾਂ ਤੇ ਸਹੀ ਸ਼ਬਦ-ਜੋੜ ਸੁਝਾਉਣ ਦੀ ਦਮਦਾਰ ਸੁਵਿਧਾ।

ਵਰਤੋਂ

ਇੰਟਰਨੈੱਟ ਚਾਲੂ ਕਰੋ ਤੇ 'ਸੋਧਕ' ਦੀ ਵੈੱਬਸਾਈਟ (www.g2s.learnpunjabi.org/unipadplus.aspx) ਖੋਲ੍ਹੋ।
ਯੂਨੀਕੋਡ ਟਾਈਪਿੰਗ ਪੈਡ
ਆਪਣੀ ਸਹੂਲਤ ਅਨੁਸਾਰ ਰੋਮਨ, ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਵਿਚੋਂ ਕਿਸੇ ਕੀ-ਬੋਰਡ ਦੀ ਚੋਣ ਕਰੋ ਅਤੇ ਟਾਈਪ ਕਰਨਾ ਸ਼ੁਰੂ ਕਰ ਦਿਓ।  
ਕੁਸ਼ਲ ਫੌਂਟ ਕਨਵਰਟਰ
ਫੌਂਟ ਕਨਵਰਟ ਕੀਤੀ ਜਾਣ ਵਾਲੀ ਫਾਈਲ ਨੂੰ Choose File ਨਾਂ ਦੇ ਬਟਨ 'ਤੇ ਕਲਿੱਕ ਕਰਕੇ ਚੁਣੋ ਤੇ ਫਾਈਲ ਨੂੰ ਖੋਲ੍ਹੋ। ਇੱਥੇ ਮੈਟਰ ਤੁਹਾਨੂੰ ਯੂਨੀਕੋਡ ਮਿਆਰੀ ਫੌਂਟ 'ਚ ਕਨਵਰਟ ਹੋ ਕੇ ਮਿਲੇਗਾ।
ਮੈਟਰ ਨੂੰ ਟੈਕਸਟ ਬਕਸੇ 'ਚ ਪੇਸਟ ਕਰਕੇ 'ਫੌਂਟ ਕਨਵਰਟ ਕਰੋ' ਵਾਲੇ ਬਟਨ 'ਤੇ ਕਲਿੱਕ ਕਰਕੇ ਵੀ ਯੂਨੀਕੋਡ 'ਚ ਬਦਲਿਆ ਜਾ ਸਕਦਾ ਹੈ।
ਸਪੈੱਲ ਚੈੱਕਰ
ਟਾਈਪਿੰਗ ਪੈਡ 'ਚ ਨਜ਼ਰ ਆਉਣ ਵਾਲੇ ਮੈਟਰ ਨੂੰ ਵਿਆਕਰਨ ਪੱਖੋਂ ਸੋਧਣ ਲਈ 'ਸਪੈੱਲ ਚੈੱਕ ਕਰੋ'  ਨਾਂ ਦੇ ਬਟਨ 'ਤੇ ਕਲਿੱਕ ਕਰੋ।
ਪ੍ਰੋਗਰਾਮ ਗ਼ਲਤ ਸ਼ਬਦ-ਜੋੜਾਂ ਨੂੰ ਇੱਕ-ਇੱਕ ਕਰਕੇ ਲੱਭੇਗਾ ਤੇ ਉਸ ਦੇ ਆਧਾਰ 'ਤੇ ਸਹੀ ਸ਼ਬਦਾਂ ਦੀ ਸੂਚੀ ਸੁਝਾਏਗਾ।
ਗ਼ਲਤ ਸ਼ਬਦ-ਜੋੜਾਂ ਨੂੰ ਜਾਂਚਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਰਹੇਗੀ। ਹਰੇਕ ਗ਼ਲਤ ਜਾਂ ਨਵੇਂ ਸ਼ਬਦ-ਜੋੜ ਦੀ ਸਥਿਤੀ ਵਿਚ ਪ੍ਰੋਗਰਾਮ 'ਬਦਲੋ', 'ਸਾਰੇ ਬਦਲੋ' ਅਤੇ 'ਅਣਡਿੱਠ ਕਰੋ' ਆਦਿ ਵਿਕਲਪ ਵਿਖਾਏਗਾ। ਇਨ੍ਹਾਂ ਵਿਚੋਂ ਲੋੜੀਂਦੇ ਵਿਕਲਪਾਂ ਦੀ ਕਦਮ-ਦਰ-ਕਦਮ ਵਰਤੋਂ ਕਰਕੇ ਪਾਠ-ਸਾਮੱਗਰੀ ਨੂੰ ਸੋਧ ਲਓ।
ਅੰਤ 'ਚ 'ਸਪੈੱਲ ਚੈੱਕ ਸਮਾਪਤ ਕਰੋ' ਬਟਨ 'ਤੇ ਕਲਿੱਕ ਕਰੋ।
==========
 
 

ਪੰਜਾਬੀ ਟਾਈਪਿੰਗ ਟਿਊਟਰ

ਖੋਜਕਾਰ: ਡਾ. ਰਾਜਵਿੰਦਰ ਸਿੰਘ ਅਤੇ ਸ੍ਰੀ ਚਰਨਜੀਵ ਸਿੰਘ
ਪ੍ਰਾਪਤੀ/ਵਰਤੋਂ ਸਰੋਤ: gurmukhifontconverter.com
ਪੰਜਾਬੀ ਭਾਸ਼ਾ ਵਿਚ ਰਮਿੰਗਟਨ ਕੀ-ਬੋਰਡ ਦੀ ਟਾਈਪ ਨੂੰ ਸੌਖੇ ਤਰੀਕੇ ਨਾਲ ਸਿੱਖਣ ਲਈ ਗੁਰਮੁਖੀ ਟਾਈਪਿੰਗ ਗੁਰੂ (ਜੀਟੀਜੀ) ਨਾਮ ਦਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ।

ਵਿਸ਼ੇਸ਼ਤਾਵਾਂ

ਇਹ ਸਾਫ਼ਟਵੇਅਰ ਵਰਤੋਂਕਾਰਾਂ ਨੂੰ ਟਾਈਪਿੰਗ ਦੇ ਪ੍ਰਮੁੱਖ ਨੁਕਤਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਖਰ, ਸ਼ਬਦ, ਵਾਕ ਆਦਿ ਦਾ ਕਦਮ-ਦਰ-ਕਦਮ ਅਭਿਆਸ ਕਰਵਾਉਣ ਦੀ ਮੁਹਾਰਤ ਰੱਖਦਾ ਹੈ। 

ਵਰਤੋਂ

ਗੁਰਮੁਖੀ ਟਾਈਪਿੰਗ ਗੁਰੂ ਇੰਸਟਾਲ ਕਰਨ ਲਈ ਤੁਹਾਡੇ ਕੰਪਿਊਟਰ ਵਿਚ ਵਿੰਡੋ ਐਕਸਪੀ ਦਾ ਘੱਟੋ-ਘੱਟ ਸਰਵਿਸ ਪੈਕ-2, ਰੈਮ 128 ਐੱਮਬੀ, ਭੰਡਾਰਨ ਸਮਰੱਥਾ 300 ਐੱਮਬੀ ਅਤੇ ਸਿਸਟਮ ਵਿਚ ਅਸੀਸ ਫੌਂਟ ਇੰਸਟਾਲ ਹੋਣਾ ਲਾਜ਼ਮੀ ਹੈ।
==========
 

ਪੰਜਾਬੀ ਯੂਨੀਕੋਡ ਫੌਂਟ ਕਨਵਰਟਰ

ਖੋਜਕਾਰ: ਡਾ. ਰਾਜਵਿੰਦਰ ਸਿੰਘ ਅਤੇ ਸ੍ਰੀ ਚਰਨਜੀਵ ਸਿੰਘ
ਪ੍ਰਾਪਤੀ/ਵਰਤੋਂ ਸਰੋਤ: gurmukhifontconverter.com
 
ਪੰਜਾਬੀ ਯੂਨੀਕੋਡ ਫੌਂਟ ਕਨਵਰਟਰ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਜਿਸ ਦੀ ਮਦਦ ਨਾਲ ਕਿਸੇ ਪੰਜਾਬੀ ਫੌਂਟ 'ਚ ਤਿਆਰ ਕੀਤੇ ਮੈਟਰ ਨੂੰ ਦੂਸਰੇ ਫੌਂਟ 'ਚ ਬਦਲਿਆ ਜਾ ਸਕਦਾ ਹੈ।

ਵਿਸ਼ੇਸ਼ਤਾਵਾਂ

ਪੰਜਾਬੀ ਦੇ 168 ਫੌਂਟਾਂ ਨੂੰ ਆਪਸ 'ਚ ਬਦਲਣ ਦੀ ਸੁਵਿਧਾ।
ਅਸੀਸ, ਗੁਰਮੁਖੀ, ਅਨਮੋਲ ਲਿਪੀ ਆਦਿ ਰਵਾਇਤੀ ਫੌਂਟਾਂ ਨੂੰ ਯੂਨੀਕੋਡ 'ਚ ਬਦਲਣ ਦੀ ਦਮਦਾਰ ਵਿਸ਼ੇਸ਼ਤਾ।
ਇੱਕ ਫੌਂਟ 'ਚ ਸਿਰਜੇ ਮੈਟਰ ਨੂੰ ਉਸ ਦੇ ਫਾਰਮੈਟ ਜਿਵੇਂ ਕਿ ਬੋਲਡ, ਈਟੈਲਿਕ, ਫੌਂਟ ਕਲਰ, ਟੇਬਲ ਆਦਿ ਸਮੇਤ ਕਨਵਰਟ ਕਰਨ ਦੀ ਵਿਸ਼ੇਸ਼ ਸੁਵਿਧਾ।
ਓਪਨ, ਸੇਵ, ਪ੍ਰਿੰਟ, ਕਾਪੀ, ਕੱਟ, ਪੇਸਟ, ਫਾਈਂਡ, ਰੀਪਲੇਸ ਆਦਿ ਵਰਡ ਪ੍ਰੋਸੈੱਸਰ ਵਾਲੀਆਂ ਸੁਵਿਧਾਵਾਂ।

ਵਰਤੋਂ

'ਪੰਜਾਬੀ ਯੂਨੀਕੋਡ ਫੌਂਟ ਕਨਵਰਟਰ' ਨੂੰ ਆਪਣੇ ਕੰਪਿਊਟਰ 'ਚ ਇੰਸਟਾਲ ਕਰੋ।
ਪ੍ਰੋਗਰਾਮ ਚਾਲੂ ਕਰੋ। ਦੋ ਹਿੱਸਿਆਂ 'ਚ ਵੰਡੀ ਸਕਰੀਨ ਨਜ਼ਰ ਆਵੇਗੀ।
ਕਨਵਰਟ ਕੀਤੀ ਜਾਣ ਵਾਲੀ ਫਾਈਲ ਓਪਨ ਕਰੋ ਜਾਂ ਸਕਰੀਨ ਦੇ ਸੱਜੇ ਹੱਥ ਮੈਟਰ ਪੇਸਟ/ਟਾਈਪ ਕਰੋ।
ਖੱਬੇ ਹਿੱਸੇ ਤੋਂ ਫੌਂਟ ਚੋਣ ਬਕਸੇ ਤੋਂ ਉਸ ਫੌਂਟ ਦੀ ਚੋਣ ਕਰੋ ਜਿਸ ਫੌਂਟ 'ਚ ਤੁਹਾਡਾ ਮੈਟਰ ਟਾਈਪ ਹੈ।
ਇਸੇ ਤਰ੍ਹਾਂ ਸੱਜੇ ਫੌਂਟ ਚੋਣ ਬਕਸੇ ਤੋਂ ਉਸ ਫੌਂਟ ਦੀ ਚੋਣ ਕਰੋ ਜਿਸ ਫੌਂਟ 'ਚ ਤੁਸੀਂ ਮੈਟਰ ਕਨਵਰਟ ਕਰਨਾ ਚਾਹੁੰਦੇ ਹੋ।
ਨਵੇਂ ਫੌਂਟ 'ਚ ਕਨਵਰਟ ਹੋਇਆ ਮੈਟਰ ਸਕਰੀਨ ਦੇ ਸੱਜੇ ਪਾਸੇ ਨਜ਼ਰ ਆਵੇਗਾ।
ਇੱਥੋਂ ਮੈਟਰ ਨੂੰ ਕਾਪੀ ਕਰਕੇ ਜਾਂ ਫਾਈਲ ਦੇ ਰੂਪ 'ਚ ਸੇਵ ਕਰਕੇ ਵਰਤਿਆ ਜਾ ਸਕਦਾ ਹੈ।
========

ਪੰਜਾਬੀ ਸਾਫਟਵੇਅਰ ਸੀਡੀ, ਕੰਪਿਊਟਰ ਪੁਸਤਕ ਅਤੇ 6 ਰੰਗਦਾਰ ਪੋਸਟਰ ਪ੍ਰਾਪਤ ਕਰਨ ਲਈ 

ਸੰਪਰਕ ਕਰੋ 

ਕਿਤਾਬ ਘਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫੋਨ: +91-175-304-6533

========

ਡਾ. ਦੇਵਿੰਦਰ ਸਿੰਘ (ਕੋਆਰਡੀਨੇਟਰ)

ਸ੍ਰੀ ਸੀ. ਪੀ. ਕੰਬੋਜ (ਪ੍ਰੋਗਰਾਮਰ-ਕਮ-ਟਰੇਨਰ)

ਸ. ਮਨਿੰਦਰ ਸਿੰਘ (ਕਲਰਕ)

ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ

ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਜਾਬ)- ਭਾਰਤ- 147 002

ਵੈੱਬਸਾਈਟ: www.punjabicomputer.com

ਈ-ਮੇਲ: punjabicomputerpup@gmail.com

ਫੋਨ: +91-175-304-6566

 © Copyright 2014 All Rights Reserved. Website Designed by Gurpreet Singh (Punjabi Pedia Center)