ਝਲਕ
"ਟਾਈਪ ਸੈਟਿੰਗ ਤੇ ਪ੍ਰਕਾਸ਼ਨਾ" ਵਿਸ਼ੇ 'ਤੇ ਤਿੰਨ ਰੋਜ਼ਾ ਕਰੈਸ਼ ਕੋਰਸ.......4 ਤੋਂ 6 ਸਤੰਬਰ, 2017, ਸ਼ਾਮੀ 4.30 ਤੋਂ 6.30 ਤੱਕ.......ਕੇਂਦਰ ਵਿਖੇ ਆ ਕੇ ਅੱਜ ਹੀ ਫਾਰਮ ਭਰੋ।  
Untitled Document

ਸਿਖਲਾਈ ਪ੍ਰੋਗਰਾਮ

ਯੂਨੀਵਰਸਿਟੀ ਦੇ ਅਧਿਆਪਕਾਂ, ਗੈਰ-ਅਧਿਆਪਨ/ਤਕਨੀਕੀ ਸਟਾਫ਼ ਅਤੇ ਖੋਜ ਵਿਦਿਆਰਥੀਆਂ ਲਈ ਲੜੀਵਾਰ ਸੱਤ ਰੋਜ਼ਾ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਅੱਗੇ ਪੜ੍ਹੋ...

ਸਾਨੂੰ ਲਿਖੋ

ਜੇ ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਮੇਂ ਆਪ ਨੂੰ ਕੋਈ ਸਮੱਸਿਆ ਪੇਸ਼ ਆ ਰਹੀ ਹੈ ਤਾਂ ਤੁਸੀਂ ਇਸ ਪੰਨੇ ਰਾਹੀਂ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ। ਇਸ ਪੰਨੇ 'ਤੇ ਬਲੌਗ ਦੀ ਸ਼ਕਤੀਸ਼ਾਲੀ ਸੁਵਿਧਾ ਜੋੜੀ ਗਈ ਹੈ।

ਅੱਗੇ ਪੜ੍ਹੋ...

ਡਾਊਨਲੋਡ

ਪੰਜਾਬੀ ਦੇ ਮਹੱਤਵਪੂਰਨ ਸਾਫ਼ਟਵੇਅਰਾਂ ਨੂੰ ਇਸ ਪੰਨੇ ਤੇ ਡਾਊਨਲੋਡ ਕਰਨ ਲਈ ਰੱਖਿਆ ਗਿਆ ਹੈ। ਇਹ ਸਾਫ਼ਟਵੇਅਰ ਵੱਖ-ਵੱਖ ਸੰਸਥਾਵਾਂ/ਵਿਅਕਤੀਆਂ ਵੱਲੋਂ ਵਿਕਸਿਤ ਕੀਤੇ ਗਏ ਹਨ।

ਅੱਗੇ ਪੜ੍ਹੋ...

ਸੰਦੇਸ਼

ਕੇਂਦਰ ਦੀਆਂ ਪ੍ਰਾਪਤੀਆਂ

ਕੇਂਦਰ 27 ਜੁਲਾਈ, 2010 ਤੋਂ ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਲਈ ਮਦਦਗਾਰ ਸਾਬਤ ਹੋ ਰਿਹਾ ਹੈ। ਕੇਂਦਰ ਦਾ ਮੁੱਖ ਮਨੋਰਥ ਪੰਜਾਬੀ ਵਿਚ ਕੰਪਿਊਟਰ ਅਤੇ ਐਂਡਰਾਇਡ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਇਸ ਮੰਤਵ ਦੀ ਪੂਰਤੀ ਲਈ ਕੇਂਦਰ ਨੇ ਹੁਣ ਤੱਕ ਹੇਠਾਂ ਦਰਜ ਅਨੁਸਾਰ ਕੰਮ ਕੀਤਾ ਹੈ:

ਵਰਕਸ਼ਾਪਾਂ

ਕੇਂਦਰ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਤੇ ਆਮ ਵਰਤੋਂਕਾਰਾਂ ਨੂੰ ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸਿਖਲਾਈ ਦੇਣ ਲਈ ਹੁਣ ਤੱਕ 30 ਵਰਕਸ਼ਾਪਾਂ ਦਾ ਆਯੋਜਨ ਕਰ ਚੁੱਕਾ ਹੈ। ਇਨ੍ਹਾਂ ਵਰਕਸ਼ਾਪਾਂ ਦਾ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋਇਆ ਹੈ।

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ

ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਵਿਗਿਆਪਿਤ ਡਾਟਾ ਐਂਟਰੀ ਅਤੇ ਕਲੈਰੀਕਲ ਸਟਾਫ਼ ਦੀਆਂ ਅਸਾਮੀਆਂ ਦੀ ਮੁੱਢਲੀ ਤਕਨੀਕੀ ਯੋਗਤਾ ਦੀ ਪੂਰਤੀ ਲਈ ਕੇਂਦਰ ਵੱਲੋਂ 120 ਘੰਟਿਆਂ ਦਾ ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗਸ਼ੁਰੂ ਕੀਤਾ ਗਿਆ ਹੈ। ਇਹ ਕਿੱਤਾਕਾਰੀ ਕੋਰਸ ਹੈ ਤੇ ਇਸ ਨੂੰ ਪੂਰਾ ਕਰਕੇ ਵਿਦਿਆਰਥੀ ਸਵੈ-ਰੁਜ਼ਗਾਰ ਦਾ ਰਸਤਾ ਵੀ ਚੁਣ ਸਕਦਾ ਹੈ। ਇਸ ਦੇ ਤਿੰਨ ਬੈਚਾਂ ਵਿਚ 55 ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾ ਚੁਕਾ ਹੈ।  ਅੱਗੇ ਪੜ੍ਹੋ ...

ਮੰਤਵ

 ਅਜੋਕੇ ਕੰਪਿਊਟਰ ਯੁੱਗ ਵਿਚ ਨਾ ਤਾਂ ਤਕਨਾਲੋਜੀ ਦਾ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਮਾਤ-ਭਾਸ਼ਾ ਦੇ ਆਧਾਰ ਤੋਂ ਬਿਨਾਂ ਹੋ ਸਕਦਾ ਹੈ ਅਤੇ ਨਾ ਹੀ ਕੋਈ ਭਾਸ਼ਾ ਤਕਨਾਲੋਜੀ ਦੀ ਵਰਤੋਂ ਤੋਂ ਬਿਨਾਂ ਤਰੱਕੀ ਕਰ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੰਪਿਊਟਰੀ ਔਜ਼ਾਰ ਅਤੇ ਸਾਫ਼ਟਵੇਅਰ ਆਪਣੀ ਮਾਤ-ਭਾਸ਼ਾ ਵਿਚ ਵਿਕਸਿਤ ਕੀਤੇ ਜਾਣ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੇ ਖੇਤਰ ਵਿਚ ਕਾਫ਼ੀ ਕੰਮ ਹੋ ਚੁਕਾ ਹੈ ਪਰ ਇਸ ਦੀ ਸਿਖਲਾਈ ਅਤੇ ਪ੍ਰਚਾਰ-ਪ੍ਰਸਾਰ ਦੀ ਘਾਟ ਕਾਰਨ ਇਸ ਦੀ ਆਮ ਲੋਕਾਂ ਤੱਕ ਪਹੁੰਚ ਨਹੀਂ ਹੋ ਰਹੀ।

ਉਪਰੋਕਤ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬੀ ਵਿਚ ਕੰਪਿਊਟਰ ਦੀ ਸਿਖਲਾਈ ਅਤੇ ਪ੍ਰਚਾਰ-ਪ੍ਰਸਾਰ ਲਈ "ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ" ਦੀ ਸਥਾਪਨਾ ਕੀਤੀ ਗਈ ਹੈ।


© Copyright 2014 All Rights Reserved. Website Designed by Gurpreet Singh (Punjabi Pedia Center)