ਐਂਡਰਾਇਡ ਫੋਨ ਲਈ ਅੰਗਰੇਜ਼ੀ-ਪੰਜਾਬੀ ਕੋਸ਼ (ਐਪਲੀਕੇਸ਼ਨ) ਡਾਊਨਲੋਡ ਕਰੋ --- ਆਨ-ਲਾਈਨ ਅੰਗਰੇਜ਼ੀ-ਪੰਜਾਬੀ ਕੋਸ਼ --- ਅਨਮੋਲ ਲਿਪੀ ਪੰਜਾਬੀ ਫੌਂਟ ਡਾਊਨਲੋਡ ਕਰੋ --- ਅਸੀਸ ਪੰਜਾਬੀ ਫੌਂਟ ਡਾਊਨਲੋਡ ਕਰੋ

ਮੰਤਵ

ਅਜੋਕੇ ਕੰਪਿਊਟਰ ਯੁੱਗ ਵਿਚ ਨਾ ਤਾਂ ਤਕਨਾਲੋਜੀ ਦਾ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਮਾਤ-ਭਾਸ਼ਾ ਦੇ ਆਧਾਰ ਤੋਂ ਬਿਨਾਂ ਹੋ ਸਕਦਾ ਹੈ ਅਤੇ ਨਾ ਹੀ ਕੋਈ ਭਾਸ਼ਾ ਤਕਨਾਲੋਜੀ ਦੀ ਵਰਤੋਂ ਤੋਂ ਬਿਨਾਂ ਤਰੱਕੀ ਕਰ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੰਪਿਊਟਰੀ ਔਜ਼ਾਰ ਅਤੇ ਸਾਫ਼ਟਵੇਅਰ ਆਪਣੀ ਮਾਤ-ਭਾਸ਼ਾ ਵਿਚ ਵਿਕਸਿਤ ਕੀਤੇ ਜਾਣ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੇ ਖੇਤਰ ਵਿਚ ਕਾਫ਼ੀ ਕੰਮ ਹੋ ਚੁਕਾ ਹੈ ਪਰ ਇਸ ਦੀ ਸਿਖਲਾਈ ਅਤੇ ਪ੍ਰਚਾਰ-ਪ੍ਰਸਾਰ ਦੀ ਘਾਟ ਕਾਰਨ ਇਸ ਦੀ ਆਮ ਲੋਕਾਂ ਤੱਕ ਪਹੁੰਚ ਨਹੀਂ ਹੋ ਰਹੀ।

ਉਪਰੋਕਤ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬੀ ਵਿਚ ਕੰਪਿਊਟਰ ਦੀ ਸਿਖਲਾਈ ਅਤੇ ਪ੍ਰਚਾਰ-ਪ੍ਰਸਾਰ ਲਈ "ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ" ਦੀ ਸਥਾਪਨਾ ਕੀਤੀ ਗਈ ਹੈ।



ਸੰਦੇਸ਼


ਡਾ. ਜਸਪਾਲ ਸਿੰਘ
ਵਾਈਸ-ਚਾਂਸਲਰ

ਕੋਈ ਵੀ ਦੇਸ਼ ਸਿੱਖਿਆ, ਪ੍ਰਸ਼ਾਸਨ ਅਤੇ ਹੋਰ ਖੇਤਰਾਂ ਵਿਚ ਮਾਤ-ਭਾਸ਼ਾ ਨੂੰ ਅਪਣਾਏ ਬਿਨਾਂ ਚੰਗੀ ਉੱਨਤੀ ਨਹੀਂ ਕਰ ਸਕਦਾ। ਕਿਉਂਕਿ ਮਾਤ-ਭਾਸ਼ਾ ਰਾਹੀਂ ਹੀ ਇਹ ਕਾਰਜ ਸੁਚਾਰੂ ਅਤੇ ਸਫਲ ਰੂਪ ਵਿਚ ਕੀਤੇ ਜਾ ਸਕਦੇ ਹਨ। ਕੰਪਿਊਟਰ ਵੀ ਮਨੁੱਖ ਦੇ ਜੀਵਨ ਵਿਚ ਮਾਤ-ਭਾਸ਼ਾ ਵਾਂਗ ਹੀ ਪ੍ਰਵੇਸ਼ ਕਰ ਗਿਆ ਹੈ ਅਤੇ ਕੰਪਿਊਟਰ ਦੀ ਵਰਤੋਂ ਬਗ਼ੈਰ ਮਾਤ-ਭਾਸ਼ਾ ਨਾਲ ਜੁੜੇ ਕਾਰਜ ਵੀ ਸਫ਼ਲਤਾਂ ਨਾਲ ਨਹੀਂ ਕੀਤੇ ਜਾ ਸਕਦੇ।

               ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਪ੍ਰਸਾਰ ਲਈ ਕੀਤੀ ਗਈ ਸੀ। ਇਸ ਲਈ ਪੰਜਾਬੀ ਯੂਨੀਵਰਸਿਟੀ ਦੀ ਇਹ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਕੰਪਿਊਟਰ ਦੀ ਪੰਜਾਬੀ ਭਾਸ਼ਾ ਰਾਹੀਂ ਵਰਤੋਂ ਦਾ ਹੁਨਰ ਹਾਸਲ ਕਰਨ ਲਈ ਪੰਜਾਬੀ ਜਗਤ ਦੀ ਮਦਦ ਲਈ ਜਤਨ ਕਰੇ। ਮੈਨੂੰ ਪੂਰਾ ਵਿਸ਼ਵਾਸ ਹੈ 'ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ' ਰਾਹੀ ਪੰਜਾਬੀ ਯੂਨੀਵਰਸਿਟੀ ਆਪਣੀ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਹੋਰ ਯਤਨਸ਼ੀਲ ਹੋ ਸਕੇਗੀ। ਸੋ ਕੇਂਦਰ ਨੂੰ ਇਸ ਯਤਨ ਲਈ ਵਧਾਈ ਦੇਂਦਾ ਹਾਂ ਅਤੇ ਸਮੂਹ ਪੰਜਾਬੀਆਂ ਨੂੰ ਸੱਦਾ ਦੰਦਾ ਹਾਂ ਕਿ ਉਹ ਇਸ ਕੇਂਦਰ ਦਾ ਭਰਪੂਰ ਲਾਭ ਉਠਾਉਣ।