ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਪੰਜਾਬੀ ਵਿਚ ਹੌੜੇ ਦੀ ਸਮੱਸਿਆ ਆ ਰਹੀ ਹੈ, ਇਸਦਾ ਕੀ ਹੱਲ ਹੈ ਜੀ?
 
Sheeshan Singh, 4 ਸਾਲ ਪਹਿਲਾਂ
ਜਵਾਬ :ਹੋੜੇ ਦੀ ਸਮੱਸਿਆ ਸਿਰਫ ਰਮਿੰਗਟਨ ਟਾਈਪ ਫੌਂਟਾ ਵਿਚ ਹੀ ਆਉਂਦੀ ਹੈ।
 
ਮਨਿੰਦਰ ਸਿੰਘ ਬਣਵੈਤ, 4 ਸਾਲ ਪਹਿਲਾਂ
ਜਵਾਬ :ਅਸੀਸ ਵਿਚ ਟਾਈਪ ਕਰਨ ਸਮੇਂ ਹੋੜਾ ਨਾ ਪੈਣ ਦੀ ਸਮੱਸਿਆ ਬਹੁਤ ਵੱਡੇ ਪੱਧਰ 'ਤੇ ਪੇਸ਼ ਆਉਂਦੀ ਹੈ। ਅਸੀਸ ਵਿਚ ਹੋੜਾ ਐਂਟਰ ਬਟਨ ਦੇ ਖੱਬੇ ਪਾਸੇ ਨਜ਼ਰ ਆਉਂਦੇ ਪੁੱਠੇ ਕੋਮੇ ਤੋਂ ਪੈਣਾ ਚਾਹੀਦਾ ਹੈ ਪਰ ਆਮ ਤੌਰ 'ਤੇ ਇਹ ਨਹੀਂ ਪੈਂਦਾ। ਇਸ ਦੇ ਹੱਲ ਲਈ ਹੇਠਾਂ ਵਿਧੀ ਸਮਝਾਈ ਗਈ ਹੈ। ਵਰਡ-2002 ਜਾਂ 2003 ਦੇ ਵਰਤੋਂਕਾਰ ਪਹਿਲਾਂ ਵਰਡ ਦੇ 'ਟੂਲ ਮੀਨ'ੂ ਉੱਪਰ ਕਲਿੱਕ ਕਰ ਸਕਦੇ ਹਨ। ਹੁਣ ਇੱਥੇ 'ਆਟੋ ਕੋਰੈਕਟ ਆਪਸ਼ਨ' ਦੀ ਚੋਣ ਕਰੋ। ਇੱਕ ਨਵਾਂ ਡਾਇਲਾਗ ਬਾਕਸ ਖੁੱਲ੍ਹੇਗਾ। ਇੱਥੇ 'ਆਟੋ ਕੋਰੈਕਟ ਐਜ਼ ਯੂ ਟਾਈਪ' ਬਟਨ ਦੱਬੋ। 'ਰਿਪਲੇਸ ਐਜ਼ ਯੂ ਟਾਈਪ' ਦੇ ਹੇਠਾਂ ਨਜ਼ਰ ਆਉਣ ਵਾਲੇ ਪਹਿਲੇ ਚੈੱਕ ਬਕਸੇ (Straight quotes ...) ਦੇ ਅੱਗੇ ਲੱਗੇ ਠੀਕੇ (ਚੈੱਕ) ਦੇ ਨਿਸ਼ਾਨ ਨੂੰ ਮਾਊਸ ਕਲਿੱਕ ਰਾਹੀਂ ਹਟਾ ਦਿਓ। ਓ.ਕੇ. ਬਟਨ ਦੱਬ ਕੇ ਬਾਹਰ ਆ ਜਾਵੋ। ਤੁਸੀਂ ਦੇਖੋਗੇ ਕਿ ਹੋੜੇ ਦੀ ਸਮੱਸਿਆ ਪੱਕੇ ਤੌਰ 'ਤੇ ਹੱਲ ਹੋ ਗਈ ਹੈ ਤੇ ਇਸ ਲਈ ਤੁਹਾਨੂੰ ਕੰਟਰੋਲ+ਜ਼ੈਡ ਦੱਬਣ ਦੀ ਲੋੜ ਨਹੀਂ ਪਵੇਗੀ। ਵਿੰਡੋਜ਼-7 ਦੀ ਸੂਰਤ 'ਚ ਪਹਿਲਾਂ ਉੱਪਰਲੇ ਖੱਬੇ ਪਾਸੇ ਨਜ਼ਰ ਆਉਣ ਵਾਲੇ 'ਆਫ਼ਿਸ ਬਟਨ' 'ਤੇ ਕਲਿੱਕ ਕਰੋ। ਹੁਣ ਹੇਠਲੇ ਹਿੱਸੇ ਤੋਂ 'ਵਰਡ ਆਪਸ਼ਨ' ਦੀ ਚੋਣ ਕਰੋ। ਨਵੇਂ ਬਕਸੇ ਤੋਂ 'ਪਰੂਫ਼ਿੰਗ' ਦੀ ਚੋਣ ਕਰਦਿਆਂ ਸੱਜੇ ਪਾਸੇ ਨਜ਼ਰ ਆਉਣ ਵਾਲੇ 'ਆਟੋ ਕੋਰੈਕਟ ਆਪਸ਼ਨ' ਨਾਂ ਦੇ ਬਟਨ 'ਤੇ ਕਲਿੱਕ ਕਰਕੇ ਬਾਕੀ ਕੰਮ ਉੱਪਰ (ਵਰਡ-2002 ਜਾਂ 2003) ਦੱਸੇ ਅਨੁਸਾਰ ਕਰੋ। ਹੋੜਾ ਨਾ ਪੈਣ ਦੀ ਸਮੱਸਿਆ ਪੱਕੇ ਤੌਰ 'ਤੇ ਹੱਟ ਜਾਵੇਗੀ।
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ

ਸਵਾਲ : ਸ੍ਰੀਮਾਨ ਜੀ ਵਿੰਡੋਜ਼ ਨਵੀਂ ਕੀਤੀ ਹੈ ਪਰ ਇਸ ਵਿਚ ਸਤਲੁਜ ਫੌਂਟ ਨਹੀਂ ਚੱਲ ਰਿਹਾ
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ
ਜਵਾਬ :ਸਰ ਜੀ, ਫੌਂਟ ਕਨਵਰਟਰ ਹੀ ਇਸ ਦਾ ਵਧੀਆ ਇਲਾਜ ਹੈ. ਮੈਂ ਇਸ ਨੂੰ ਵਰਤ ਰਿਹਾ ਹਾਂ।
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ
ਜਵਾਬ :ਮੈਂਨੂੰ ਲੱਗਦਾ ਹੈ ਕਿ ਆਪ ਪਹਿਲਾਂ ਵਿੰਡੋਜ਼ ਐਕਸਪੀ ਦੇ ਨਾਲ 'ਲਿਪੀਕਾਰ' ਪ੍ਰੋਗਰਾਮ ਵਰਤਦੇ ਸੀ ਤੇ ਹੁਣ ਵਿੰਡੋਜ਼ ਦੇ ਨਵੇਂ ਸੰਸਕਰਨ ਵਰਤਣ ਨਾਲ ਅਜਿਹੀ ਸਮੱਸਿਆ ਆ ਰਹੀ ਹੈ। ਵਿੰਡੋਜ਼ ਦੇ ਨਵੇਂ ਸੰਸਕਰਨਾਂ ਵਿਚ ਲਿਪੀਕਾਰ ਨਹੀਂ ਚੱਲਦਾ। ਸਤਲੁਜ ਫੌਂਟ ਦੇ ਮਸਲੇ ਨੂੰ ਸੁਲਝਾਉਣ ਲਈ "ਅਕਸਰ ਪੁੱਛੇ ਜਾਣ ਵਾਲੇ ਸਵਾਲ" (http://computerpunjabi.com/faq.php) ਵਾਲੇ ਲਿੰਕ ਨੂੰ ਖੋਲ੍ਹ ਕੇ ਪੜ੍ਹੋ ਜੀ।
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ

ਸਵਾਲ : ਪੰਜਾਬੀ ਵਿੱਚ ਡੀਜ਼ਾਨਿੰਗ ਲਈ ਕਿਹੜੇ ਫੌਂਟ ਵਰਤੇ ਜਾਂਦੇ ਹਨ ਜੀ???
 
ਮਨਿੰਦਰ ਸਿੰਘ ਬਣਵੈਤ, 4 ਸਾਲ ਪਹਿਲਾਂ
ਜਵਾਬ :ਬੁਲਾਰਾ, ਕਾਰਮਿਕ, ਲੰਬਾ ਆਦਿ ਫੌਂਟ ਵੀ ਵਿਕਸਿਤ ਕੀਤੇ ਗਏ ਹਨ
 
ਮਨਿੰਦਰ ਸਿੰਘ ਬਣਵੈਤ, 4 ਸਾਲ ਪਹਿਲਾਂ
ਜਵਾਬ :ਪਾਲ ਏਲਨ ਗਰੌਸ ਦੀ ਵੈੱਬਸਾਈਟ ਤੋਂ ਜਾਂ ਇਸ ਲਿੰਕ (http://computerpunjabi.com/admin/product/4251bularab5.zip) ਤੋਂ ਹੱਥ ਲਿਖਤ ਸੁੰਦਰ ਫੌਂਟ ਲਏ ਜਾ ਸਕਦੇ ਹਨ।
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)