ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : KOI ANDROID APP DASAN DI KHECHAL KARNA JO EXCLE FILE NU MERE MICROMAX PHONE VICH IMPORT KAR DEVE
 
Saloni, 3 ਸਾਲ ਪਹਿਲਾਂ
ਜਵਾਬ :ਸਲੋਨੀ ਜੀ, ਤੁਸੀਂ ਗੂਗਲ ਸਟੋਰ ਤੋਂ Excel Contacts ਨਾਂ ਦੀ ਐਪ ਡਾਊਨਲੋਡ ਕਰ ਲਓ। ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ। ਇਸ ਵਿਚ Import/Export ਅਤੇ Share ਦੇ ਵਿਕਲਪ ਮੌਜੂਦ ਹਨ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : ਵਿੰਡੋਜ਼ ਐਕਸ-ਪੀ ਲਈ ਕਿਹੜਾ ਐਂਟੀਵਾਈਰਸ ਵਧੀਆ ਹੋਵੇਗਾ? (Harpal Kapila ਦੁਆਰਾ ਈ-ਮੇਲ ਰਾਹੀਂ)
 
ਮਨਿੰਦਰ ਸਿੰਘ ਬਣਵੈਤ, 3 ਸਾਲ ਪਹਿਲਾਂ
ਜਵਾਬ :ਚਮਕੌਰ ਸਿੰਘ ਜੀ : ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਕੰਪਿਊਟਰ ਵਿਚ ਸਤਲੁਜ ਫੌਂਟ ਇੰਸਟਾਲ ਹੈ। ਜੇਕਰ ਨਹੀਂ ਤਾਂ ਵੈਬਸਾਈਟ punjabicomputer.com (ਲਿੰਕ: ਡਾਊਨਲੋਡ-ਫੌਂਟ) ਤੋਂ ਡਾਊਨਲੋਡ ਕਰ ਸਕਦੇ ਹੋ। ਇਕ ਗੱਲ ਦਾ ਧਿਆਨ ਰੱਖੋ ਕਿ ਸਤਲੁਜ ਫੌਂਟ ਵਿਚ ਤੁਸੀਂ ਸਿੱਧਾ ਟਾਈਪ ਨਹੀਂ ਕਰ ਸਕੋਗੇ। ਟਾਈਪ ਕਰਨ ਉਪਰੰਤ ਤੁਹਾਨੂੰ ਕਈ ਤਰ੍ਹਾਂ ਦੇ ਚਿੰਨ੍ਹ ਨਜ਼ਰ ਆਉਣਗੇ। ਸਤਲੁਜ ਫੌਂਟ ਵਿਚ ਟਾਈਪ ਕਰਨ ਲਈ ਤੁਸੀਂ ਲਿਪੀਕਾਰ ਨਾਂ ਦਾ ਪ੍ਰੋਗਰਾਮ ਡਾਊਨਲੋਡ ਕਰਕੇ ਵਰਤ ਸਕਦੇ ਹੋ।
 
ਸੀ. ਪੀ. ਕੰਬੋਜ, 3 ਸਾਲ ਪਹਿਲਾਂ
ਜਵਾਬ :ਹਰਪਾਲ ਕਪਿਲਾ ਜੀ: ਬਜ਼ਾਰ 'ਚ ਕਈ ਐਂਟੀਵਾੲੀਰਸ ਪੌਗਰਾਮ ਉਪਲਬਧ ਹਨ। ਜ਼ਰੂਰੀ ਇਹ ਹੈ ਕਿ ਤੁਹਾਡੇ ਕੰਪਿਊਟਰ 'ਤੇ ੲਿੰਟਰਨੈਟ ਚੱਲਦਾ ਹੋਵੇ ਤੇ ਐਂਟੀਵਾਈਰਸ ਨੂੰ ਸਮੇਂ ਸਮੇਂ ਤੇ ਅਪਡੇਟ ਕਰਦੇ ਰਹੋ। ਮੁੱਫਤ ਐਂਟੀਵਾਈਰਸ ਕਈ ਉਪਲਬਧ ਹਨ ਪਰ ਜੇਕਰ ਖਰੀਦਣਾ ਹੋਵੇ ਤਾਂ K7 ਸਮੇਤ ਕਈ ਐਂਟੀਵਾਈਰਸ ਸਸਤੇ ਉਪਲਬਧ ਹੋ ਰਹੇ ਹਨ।
 
ਸੀ. ਪੀ. ਕੰਬੋਜ, 3 ਸਾਲ ਪਹਿਲਾਂ
ਜਵਾਬ :(Question) sir plz help me! satluj punjabi font does not show punjabi in ms word 2007, what is the solution? (Chamkaur Singh by E-mail)
 
ਮਨਿੰਦਰ ਸਿੰਘ ਬਣਵੈਤ, 3 ਸਾਲ ਪਹਿਲਾਂ

ਸਵਾਲ : ਪੰਜਾਬੀ ਵਿਚ ਹੌੜੇ ਦੀ ਸਮੱਸਿਆ ਆ ਰਹੀ ਹੈ, ਇਸਦਾ ਕੀ ਹੱਲ ਹੈ ਜੀ?
 
Sheeshan Singh, 3 ਸਾਲ ਪਹਿਲਾਂ
ਜਵਾਬ :ਹੋੜੇ ਦੀ ਸਮੱਸਿਆ ਸਿਰਫ ਰਮਿੰਗਟਨ ਟਾਈਪ ਫੌਂਟਾ ਵਿਚ ਹੀ ਆਉਂਦੀ ਹੈ।
 
ਮਨਿੰਦਰ ਸਿੰਘ ਬਣਵੈਤ, 3 ਸਾਲ ਪਹਿਲਾਂ
ਜਵਾਬ :ਅਸੀਸ ਵਿਚ ਟਾਈਪ ਕਰਨ ਸਮੇਂ ਹੋੜਾ ਨਾ ਪੈਣ ਦੀ ਸਮੱਸਿਆ ਬਹੁਤ ਵੱਡੇ ਪੱਧਰ 'ਤੇ ਪੇਸ਼ ਆਉਂਦੀ ਹੈ। ਅਸੀਸ ਵਿਚ ਹੋੜਾ ਐਂਟਰ ਬਟਨ ਦੇ ਖੱਬੇ ਪਾਸੇ ਨਜ਼ਰ ਆਉਂਦੇ ਪੁੱਠੇ ਕੋਮੇ ਤੋਂ ਪੈਣਾ ਚਾਹੀਦਾ ਹੈ ਪਰ ਆਮ ਤੌਰ 'ਤੇ ਇਹ ਨਹੀਂ ਪੈਂਦਾ। ਇਸ ਦੇ ਹੱਲ ਲਈ ਹੇਠਾਂ ਵਿਧੀ ਸਮਝਾਈ ਗਈ ਹੈ। ਵਰਡ-2002 ਜਾਂ 2003 ਦੇ ਵਰਤੋਂਕਾਰ ਪਹਿਲਾਂ ਵਰਡ ਦੇ 'ਟੂਲ ਮੀਨ'ੂ ਉੱਪਰ ਕਲਿੱਕ ਕਰ ਸਕਦੇ ਹਨ। ਹੁਣ ਇੱਥੇ 'ਆਟੋ ਕੋਰੈਕਟ ਆਪਸ਼ਨ' ਦੀ ਚੋਣ ਕਰੋ। ਇੱਕ ਨਵਾਂ ਡਾਇਲਾਗ ਬਾਕਸ ਖੁੱਲ੍ਹੇਗਾ। ਇੱਥੇ 'ਆਟੋ ਕੋਰੈਕਟ ਐਜ਼ ਯੂ ਟਾਈਪ' ਬਟਨ ਦੱਬੋ। 'ਰਿਪਲੇਸ ਐਜ਼ ਯੂ ਟਾਈਪ' ਦੇ ਹੇਠਾਂ ਨਜ਼ਰ ਆਉਣ ਵਾਲੇ ਪਹਿਲੇ ਚੈੱਕ ਬਕਸੇ (Straight quotes ...) ਦੇ ਅੱਗੇ ਲੱਗੇ ਠੀਕੇ (ਚੈੱਕ) ਦੇ ਨਿਸ਼ਾਨ ਨੂੰ ਮਾਊਸ ਕਲਿੱਕ ਰਾਹੀਂ ਹਟਾ ਦਿਓ। ਓ.ਕੇ. ਬਟਨ ਦੱਬ ਕੇ ਬਾਹਰ ਆ ਜਾਵੋ। ਤੁਸੀਂ ਦੇਖੋਗੇ ਕਿ ਹੋੜੇ ਦੀ ਸਮੱਸਿਆ ਪੱਕੇ ਤੌਰ 'ਤੇ ਹੱਲ ਹੋ ਗਈ ਹੈ ਤੇ ਇਸ ਲਈ ਤੁਹਾਨੂੰ ਕੰਟਰੋਲ+ਜ਼ੈਡ ਦੱਬਣ ਦੀ ਲੋੜ ਨਹੀਂ ਪਵੇਗੀ। ਵਿੰਡੋਜ਼-7 ਦੀ ਸੂਰਤ 'ਚ ਪਹਿਲਾਂ ਉੱਪਰਲੇ ਖੱਬੇ ਪਾਸੇ ਨਜ਼ਰ ਆਉਣ ਵਾਲੇ 'ਆਫ਼ਿਸ ਬਟਨ' 'ਤੇ ਕਲਿੱਕ ਕਰੋ। ਹੁਣ ਹੇਠਲੇ ਹਿੱਸੇ ਤੋਂ 'ਵਰਡ ਆਪਸ਼ਨ' ਦੀ ਚੋਣ ਕਰੋ। ਨਵੇਂ ਬਕਸੇ ਤੋਂ 'ਪਰੂਫ਼ਿੰਗ' ਦੀ ਚੋਣ ਕਰਦਿਆਂ ਸੱਜੇ ਪਾਸੇ ਨਜ਼ਰ ਆਉਣ ਵਾਲੇ 'ਆਟੋ ਕੋਰੈਕਟ ਆਪਸ਼ਨ' ਨਾਂ ਦੇ ਬਟਨ 'ਤੇ ਕਲਿੱਕ ਕਰਕੇ ਬਾਕੀ ਕੰਮ ਉੱਪਰ (ਵਰਡ-2002 ਜਾਂ 2003) ਦੱਸੇ ਅਨੁਸਾਰ ਕਰੋ। ਹੋੜਾ ਨਾ ਪੈਣ ਦੀ ਸਮੱਸਿਆ ਪੱਕੇ ਤੌਰ 'ਤੇ ਹੱਟ ਜਾਵੇਗੀ।
 
ਸੀ. ਪੀ. ਕੰਬੋਜ, 3 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)