ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : Sir ji punjabi typing traing lyee koee free website dass deo g
 
pushpinder singh, 4 ਸਾਲ ਪਹਿਲਾਂ
ਜਵਾਬ :ਪੰਜਾਬੀ ਟਾਈਪਿੰਗ ਲਈ ਤੁਸੀਂ gurmukhifontconverter.com ਤੋਂ ਗੁਰਮੁਖੀ ਟਾਈਪਿੰਗ ਗੁਰੂ ਨਾਂ ਦਾ ਟਾਈਪਿੰਗ ਟਿਊਟਰ ਡਾਊਨਲੋਡ ਕਰਕੇ ਵਰਤੋ। ਇਹ ਤੁਹਾਨੂੰ ਜਾਂਚ ਵੀ ਸਿਖਾਏਗਾ ਤੇ ਰਫਤਾਰ ਵੀ ਵਧਾਏਗਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : ਸ੍ਰੀਮਾਨ ਜੀ ਜੀਲੀਪੀਕਾ ਕੀ ਹੈ? ਕੀ ਇਹ ਯੂਨੀਕੋਡ ਵਿਚ ਟਾਈਪ ਕਰਨ ਦਾ ਫੌਂਟ ਹੈ? ਇਹ ਕਿੱਥੋਂ ਪ੍ਰਾਪਤ ਹੋ ਸਕਦਾ ਹੈ? ਦੱਸੋ ਜੀ।
 
kamal, 4 ਸਾਲ ਪਹਿਲਾਂ
ਜਵਾਬ :ਜੀ-ਲਿਪੀਕਾ ਯੂਨੀਕੋਡ 'ਚ ਟਾਈਪ ਕਰਨ ਵਾਲਾ ਪ੍ਰੋਗਰਾਮ ਹੈ। ਇਹ ਇਕ ਤਰ੍ਹਾਂ ਦਾ ਕੀ-ਬੋਰਡ ਹੈ ਜਿਸ ਦੀ ਮਦਦ ਨਾਲ ਯੂਨੀਕੋਡ ਰਾਵੀ 'ਚ ਟਾਈਪ ਕੀਤਾ ਜਾ ਸਕਦਾ ਹੈ। ਇਹ ਪ੍ਰੋਗਰਾਮ ਡਾਊਨਲੋਡ ਕਰਨ ਲਈ ਵੈਬਸਾਈਟ ਲਿਕ http://gurmukhifontconverter.com/glipica.aspx ਦੀ ਵਰਤੋਂ ਕੀਤੀ ਜਾ ਸਕਦੀ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : ਸ੍ਰੀਮਾਨ ਜੀ ਮੇਰੀ ਇਕ ਸਮੱਸਿਆ ਹੈ। ਮੈਂ ਆਪਣੀ ਕਿਤਾਬ ਟਾਈਪ ਕਰ ਰਹੀ ਹਾਂ। ਅਕਸਰ ਕਿਹਾ ਜਾਂਦਾ ਹੈ ਕਿ ਯੂਨੀਕੋਡ ਦੇ ਕਈ ਫਾਈਦੇ ਹਨ। ਇਸ ਬਾਰੇ ਜਾਣਕਾਰੀ ਦਿਓ ਜੀ। ਪਰ ਇਸ ਵਿਚ ਟਾਈਪ ਨਹੀਂ ਕੀਤਾ ਜਾ ਸਕਦਾ। ਇਹ ਕਿਵੇਂ ਸੰਭਵ ਹੋ ਸਕਦਾ ਹੈ। ਇਹ ਲਾਈਨਾਂ ਮੈਂ ਗੂਗਲ ਤੋਂ ਟਾਈਪ ਕਰਕੇ ਭੇਜ ਰਹੀ ਹਾਂ।
 
ਮਨੀਸ਼ਾ, 4 ਸਾਲ ਪਹਿਲਾਂ
ਜਵਾਬ :ਯੂਨੀਕੋਡ ਦੇ ਫਾਈਦੇ: ਯੂਨੀਕੋਡ ਵਿਚ ਟਾਈਪ ਕੀਤਾ ਮੈਟਰ ਕਿਸੇ ਵੀ ਕੰਪਿਊਟਰ 'ਤੇ ਪੜ੍ਹਨਯੋਗ ਹੁੰਦਾ ਹੈ। ਇਸ ਰਾਹੀਂ ਬਹੁ-ਭਾਸ਼ਾਈ ਦਸਤਾਵੇਜ਼ ਬਣਾਉਣਾ ਸੰਭਵ ਹੈ। ਅੰਗਰੇਜ਼ੀ ਵਾਂਗ ਯੂਨੀਕੋਡ 'ਚ ਫਾਈਲਾਂ ਤੇ ਫੋਲਡਰਾਂ ਦੇ ਨਾਂ ਪੰਜਾਬੀ 'ਚ ਰੱਖੇ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਲੱਭਿਆ ਜਾ ਸਕਦਾ ਹੈ। ਇਸ ਨੂੰ ਇੰਟਰਨੈੱਟ 'ਤੇ ਸਿੱਧਾ ਟਾਈਪ ਕੀਤਾ ਜਾ ਸਕਦਾ ਹੈ। ਈ-ਮੇਲ, ਫੇਸਬੁਕ ਅਤੇ ਬਲੌਗ ਆਦਿ 'ਤੇ ਸੰਦੇਸ਼/ਟਿੱਪਣੀ ਪੰਜਾਬੀ 'ਚ ਲਿਖੀ ਜਾ ਸਕਦੀ ਹੈ ਜੋ ਲਗਭਗ ਹਰੇਕ ਕੰਪਿਊਟਰ 'ਤੇ ਬਿਨਾਂ ਕੋਈ ਵੱਖਰਾ ਫੌਂਟ ਇੰਸਟਾਲ ਕੀਤਿਆਂ ਪੜ੍ਹਨੀ/ਵੇਖਣੀ ਸੰਭਵ ਹੈ। ਸਰਚ ਇੰਜਣ (ਜਿਵੇਂ ਕਿ ਗੂਗਲ) ਰਾਹੀਂ ਇੰਟਰਨੈੱਟ 'ਤੇ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਜਾਣਕਾਰੀ ਤੱਕ ਪਹੁੁੰਚਿਆ ਜਾ ਸਕਦਾ ਹੈ। ਯੂਨੀਕੋਡ ਪੰਜਾਬੀ 'ਚ ਤਿਆਰ ਕੀਤੀ ਸ਼ਬਦਾਂ/ਨਾਵਾਂ ਦੀ ਸੂਚੀ ਨੂੰ ਕ੍ਰਮ 'ਚ ਲਗਾਉਣਾ (Sort ਕਰਨਾ) ਸੰਭਵ ਹੈ। ਵਿੰਡੋਜ਼ ਦੇ ਵੱਖ ਵੱਖ ਮੀਨੂ, ਡਰਾਪ ਡਾਊਨ ਅਤੇ ਕਮਾਂਡਾਂ ਆਦਿ ਨੂੰ ਪੰਜਾਬੀ 'ਚ ਪੜ੍ਹਿਆ ਜਾ ਸਕਦਾ ਹੈ। ਯੂਨੀਕੋਡ ਰਾਹੀਂ ਸਮਾਰਟ ਫੋਨਾਂ ਤੇ ਟੇਬਲੇਟ ਆਦਿ 'ਚ ਪੰਜਾਬੀ ਵਰਤੀ ਜਾ ਸਕਦੀ ਹੈ। ਯੂਨੀਕੋਡ ਰਾਹੀਂ 'ਡਾਟਾਬੇਸ' ਬਣਾਉਣਾ, ਸਾਂਭਣਾ ਤੇ ਉਸ ਦੀ ਕੰਪਿਊਟਰੀ ਪ੍ਰੋਗਰਾਮਾਂ 'ਚ ਵਰਤੋਂ ਕਰਨੀ ਸੰਭਵ ਹੈ। ;;;; ੂਯੂਨੀਕੋਡ 'ਚ ਟਾਈਪ ਕਰਨ ਲਈ ਤੁਸੀਂ http://exexams.in/ar/u.rar ਲਿੰਕ ਤੋਂ ਯੂਨੀ-ਟਾਈਪ ਨਾਂ ਦਾ ਸਾਫਟਵੇਅਰ ਡਾਊਨਲੋਡ ਕਰਕੇ ਵਰਤ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)