ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਜੀ, ਮੈਂ ਜੁਆਏ ਅਤੇ ਅਸੀਸ ਵਿੱਚ ਆਪਣੀਆਂ ਰਚਨਾਵਾਂ ਟਾਇਪ ਕੀਤੀਆਂ। ਉਪਰੰਤ ਆਫਿਸ 97-2003 ਵਿੱਚ ਸੇਵ ਕਰ ਲਈਆਂ। ਹੁਣ ਉਨ੍ਾਂ ਦੀ ਥਾਂ ਉੱਤੇ ਡੱਬੇ ਜਿਹੇ ਹੀ ਦਿਖਾਈ ਦਿੰਦੇ ਹਨ। ਭਾਵ ਉਹ ਰਚਨਾਵਾਂ ਪੜ੍ ਨਹੀਂ ਹੋ ਰਹੀਆਂ। ਇਸਦਾ ਕੀ ਹੱਲ ਹੋਵੇ ? ਦੂਜਾ ਸਵਾਲ : ਜੁਆਏ ਵਿੱਚ ਜ ਦੇ ਪੈਰ ਬਿੰਦੀ ਕਿੱਥੋਂ ਪਾਈ ਜਾਂਦੀ ਹੇੈ ? ਅਤੇ ਸ ਦੇ ਵੀ ? ਹੋੜਾਂ ਦਾ ਵੀ ਦੱਸਣਾ ਕਿ ਇਸਦਾ ਅਸਾਨ ਤਰੀਕਾ ਕੀ ਹੈ ? ਰਾਬਿੰਦਰ ਸਿੰਘ ਰੱਬੀ ਮੋਰਿੰਡਾ 8968946129
 
rabinder singh rabbi , 4 ਸਾਲ ਪਹਿਲਾਂ
ਜਵਾਬ :ਤੁਸੀਂ ਆਪਣੀਆਂ ਰਚਨਾਵਾਂ ਜੁਆੇੲ ਅਤੇ ਅਸੀਸ 'ਚ ਟਾਈਪ ਕੀਤੀਆਂ ਹਨ। ਸੇਵ ਕਰਨ ਉਪਰੰਤ ਡੱਬੇ ਆ ਰਹੇ ਹਨ। ਹਾਲਾਂਕਿ, ਅਜਿਹਾ ਨਹੀਂ ਹੋਣਾ ਚਾਹੀਦਾ। ਅਾਪ ਯਕੀਨੀ ਬਣਾਓ ਕਿ ਅਾਪ ਦੇ ਸਿਸਟਮ ਵਿਚ ਇਹ ਦੋਵੇਂ ਫੌਂਟ ਇੰਸਟਾਲ ਹਨ। ਬਿੰਦੀ ਨਾਲ ਸਬੰਧਿਤ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਦੀ ਵੈੱਬਸਾਈਟ ਦੇ ਗੈਲਰੀ-ਤਸਵੀਰਾਂ-ਪੰਜਾਬੀ ਫੌਟਾਂ ਦੀਆਂ ਸਮੱਸਿਆਵਾਂ ਵਾਲਾ ਪੋਸਟਰ ਡਾਊਨਲੋਡ ਕਰ ਲਓ। ਜੇਕਰ ਫੌਂਟ ਦੀ ਸਮੱਸਿਆ ਫਿਰ ਵੀ ਹੱਲ ਨਾ ਹੋਵੇ ਤਾਂ ਮੈਟਰ ਦੀ ਨਮੂਨਾ ਕਾਪੀ ਮੇਲ ਰਾਹੀਂ ਭੇਜੋ ਅਸੀ ਇਸ ਦੀ ਜਾਂਚ ਕਰਕੇ ਹੱਲ ਕੱਢਣ ਦਾ ਯਤਨ ਕਰਾਂਗੇ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : Sat Shri Akal Sir ji, I am doing job in Water Supply & Sanitation Dept. my office computer is very slow so i won't to stop extra Run files in system so Please tell me any short command for stop these extra Run files.
 
Lakhvir Singh, 4 ਸਾਲ ਪਹਿਲਾਂ
ਜਵਾਬ :ਵਿੰਡੋਜ਼ ਦੀ ਰਫਤਾਰ ਵਧਾਉਣ ਦੇ ਕਈ ਉਪਾਅ ਹਨ: 1. ਆਪਣੀ ਡੈਸਕਟਾਪ 'ਤੇ ਘੱਟ-ਤੋਂਂ-ਘੱਟ ਫਾਈਲਾਂ/ਫੋਲਡਰ ਆਦਿ ਰੱਖੋ। 2. ਰੀਸਾਈਕਲ ਬਿਨ ਨੂੰ ਸਾਫ ਕਰ ਦਿਓ। 3. ਫਾਲਤੂ ਪ੍ਰੌਗਰਾਮ ਅਨਇੰਸਟਾਲ ਕਰ ਦਿਓ। 4. ਟੈਂਪ ਫਾਈਲਾਂ ਨੂੰ ਹੇਠਾਂ ਦਿਤੇ ਤਰੀਕੇ ਰਾਹੀਂ ਹਟਾ ਦਿਓ ਸਰਚ ਬਕਸਾ --- ਰਨ ਕਮਾਂਡ --- ਟਾਈਪ temp ---ਐਂਟਰ --- ਸਾਰੀਆਂ ਡਿਲੀਟ ਕਰੋ 5. ਇਕ ਵਾਰ ਡਿਸਕ ਡੀਫਰੈਗਮੈਂਟ ਪ੍ਰੌਗਰਾਮ ਚਲਾ ਦਿਓ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : ਸਰ, ਮੈਂ ਜੁਆਏ ਜਾਂ ਅਸੀਸ ਫੌਂਟ ਚ ਲਿਖ ਕੇ ਅਤੇ ਉਸ ਨੁੰ 97-2003 ਚ ਸੇਵ ਕਰ ਦਿੱਤਾ ਪਰ ਹੁਣ ਉਹ ਫਾਇਲਾਂ ਖੁੱਲ੍ਹ ਹੀ ਨਹੀਂ ਰਹੀਆਂ| ਦੂਜੀ ਗੱਲ੍ਹ , ਮੈਂ ਪੰਜਾਬੀ ਯੂਨੀਵਰਸਿਟੀ ਵਾਲੀ ਵੈਬਸਾਇਟ ਉੱਤੇ ਕਈ ਵਾਰ ਪ੍ਰਸ.ਨ ਲਿਖਣਾ ਚਾਹਿਆ ਪਰ ਲਿਖ ਨਾ ਸਕਿਆ| ਮੈਂ ਉੱਥੇ ਬਲੌਗ ਉੱਤੇ ਕਿੰਝ ਲਿਖ ਸਕਦਾ ਹਾਂ| ਜਲਦੀ ਉੱਤਰ ਦੇਣਾ ਜੀ| ਰਾਬਿੰਦਰ ਸਿੰਘ ਰੱਬੀ ਮੋਰਿੰਡਾ, ਰੂਪਨਗਰ 8968946129
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਰਾਬਿੰਦਰ ਜੀ, ਕੇਂਦਰ ਦੀ ਵੈੱਬਸਾਈਟ ਦੇ ਬਲੌਗ ਵਿਚ ਜਾਂ ਇੰਟਰਨੈੱਟ ਤੇ ਕਿਸੇ ਵੀ ਥਾਂ ਤੇ ਪੰਜਾਬੀ ਵਿਚ ਲਿਖਣ ਲਈ ਯੂਨੀਕੋਡ ਰਾਵੀ ਫੋਂਟ ਵਿਚ ਟਾੲੀਪ ਕਰਨ ਦੀ ਜਰੂਰਤ ਪੈਂਦੀ ਹੈ। ਤੁਸੀਂ ਸਾਡੀ ਵੈੱਬਸਾਈਟ ਦੇ ਸੱਜੇ ਕਿਨਾਰੇ ਤੇ ਨਜ਼ਰ ਆਉਣ ਵਾਲੇ ਲਿੰਕ 'ਯੂਨੀਕੋਡ ਜਾਗਰੁਕਤਾ ਵਰਕਸ਼ਾਪ' ਅਤੇ ਫਿਰ 4 ਸਾਫਟਵੇਅਰ 'ਤੇ ਕਲਿੱਕ ਕਰਕੇ ਯੂਨੀ-ਟਾਈਪ ਪ੍ਰੋਗਰਾਮ ਡਾਊਨਲੋਡ ਕਰ ਲਓ। ਪ੍ਰੋਗਰਾਮ ਚਲਾ ਕੇ ਰਮਿੰਗਟਨ ਜਾਂ ਫੋਨੈਟਿਕ ਕੀ-ਬੋਰਡ ਚਲਾ ਲਓ। ਕਿਸੇ ਵੀ ਵੈੱਬਸਾਈਟ 'ਤੇ ਸਿੱਧਾ ਪੰਜਾਬੀ ਵਿਚ ਲਿਖੋ ਕੋਈ ਸਮੱਸਿਆ ਨਹੀਂ ਆਵੇਗੀ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)