ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਜੀ ਮੇਰੇ ਕੰਪਿਉਟਰ ਦੀ D ਡਰਾਇਵ ਵਿਚੋ ਮਹਤਵ ਪੁਰਨ ਫਾਇਲ 4-11-14 ਨੂੰ ਮੇਰੀ ਅਪਣੀ ਹੀ ਲਾਪਰਵਾਹੀ ਕਾਰਨ ਡਲੀਟ ਹੋ ਗਈ ਹੈ। ਉਹ ਫਾਇਲ ਰਿਸਾਇਕਲ ਬੀਨ ਵਿਚ ਵੀ ਨਹੀਂ ਹੈ, ਕਿਉਂਕਿ ਕੰਪਿਉਟਰ ਸਟਾਰਟ ਹੋਣ ਉਪਰੰਤ CC Cleaner ਰਿਸਾਇਕਲ ਬਿਨ ਖਾਲੀ ਕਰ ਦਿੰਦਾ ਹੈ। ਸਰ ਜੀ ਕੀ ਡਲੀਟ ਹੋ ਚੁਕੀ ਫਾਇਲ ਕਿਸੇ ਤਰੀਕੇ ਨਾਲ ਫਿਰ ਤੋਂ ਕੰਪਿਉਟਰ ਵਿਚੋ ਕੱਢੀ ਜਾ ਸਕਦੀ ਹੈ? ਮੈਂ ਸੁਣਿਆ ਹੈ ਕਿ ਕੰਪਿਉਟਰ ਨੂੰ ਬੇਕਆੱਪ ਕਰਨ ਨਾਲ ਜਾਂ ਕੰਪਿਉਟਰ ਨੂੰ ਪੁਰਾਨੀ ਤਰੀਕ ਤੇ ਲੇ ਜਾਣ ਨਾਲ ਡਲੀਟ ਕੀਤਾ ਡਾਟਾ ਹਾਸਿਲ ਹੋ ਜਾਦਾ ਹੈ। ਮੇਰੇ ਕੋਲ ਵਿੰਡੋ 7 ਹੈ। ਕਿਰਪਾ ਕਰਕੇ ਜੇ ਇਸਦਾ ਕੋਈ ਹੱਲ ਹੈ ਤਾਂ ਜਰੂਰ ਦਸਿਉ। ਧੰਨਵਾਦ ਜੀ।
 
ਸਤਨਾਮ ਸਿੰਘ (ਨਕੋਦਰ), 4 ਸਾਲ ਪਹਿਲਾਂ
ਜਵਾਬ :ਸਤਨਾਮ ਜ ਤਿੁਸੀਂ ਆਪਣੀ ਹਟਾਈ ਗਈ ਫਾਈਲ ਦੋ ਤਰੀਕਿਆਂ ਰਾਹੀਂ ਰਿਕਵਰ ਕਰ ਸਕਦੇ ਹੋ 1. ਜੇ ਤੁਸੀਂ ਆਪਣੇ ਕੰਪਿਊਟਰ ਦਾ ਪਹਿਲਾਂ ਕੋਈ ਰੀਸਟੋਰ ਪੌਆਇੰਟ ਨਿਰਧਾਰਿਤ ਕੀਤਾ ਹੋਇਆ ਹੈ ਤਾਂ ਰੀਸਟੋਰ ਕਰ ਸਕਦੇ ਹੋ। 2. ਨੈੱਟ 'ਤੇ ਕਈ ਤੀਜੀ ਧਿਰ ਦੇ ਡਿਸਕ ਰਿਕਵਰੀ ਪ੍ਰੋਗਰਾਮ ਜਿਵੇਂ ਕਿ Stellar Phoenix Windows Data Recovery - Professional ਆਦਿ ਉਪਲਬਧ ਹਨ। ਪਰ ਇਨ੍ਹਾਂ ਰਾਹੀਂ 100 ਫੀਸਦੀ ਗਰੰਟੀ ਨਹੀਂ ਕਿ ਫਾਈਲ ਵਾਪਿਸ ਮਿਲ ਜਾਵੇ। ਹਾਂ ਕਲੀਨਰ ਪ੍ਰੋਗਰਾਮ ਨੂੰ ਹਟਾ ਦਿਓ, ਤਾਂ ਜੋ ਭਵਿਖ 'ਚ ਅਜਿਹਾ ਨੁਕਸਾਨ ਨਾ ਹੋਵੇ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : Good evening mr.kamboj mere kol sony Xperia mobile hai us wich punjabi di jga dabbi bani aa rahi hai koi app dasso ta k main whatsapp te punjabi parh lva.
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਨਿਰੰਜਨ ਸਿੰਘ ਜੀ, ਆਪ ਦਾ ਸੈੱਟ ਯੂਨੀਕੋਡ ਰਾਵੀ ਫੋਂਟ 'ਚ ਕੰਮ ਕਰਨ ਦੇ ਯੋਗ ਨਹੀਂ ਹੈ। ਆਪ ਟਾਈਪ ਕਰਨ ਲਈ ਤਾਂ ਐਪ ਸਟੋਰ ਤੋਂ ਕੀ-ਬੋਰਡ ਡਾਊਨਲੋਡ ਕਰ ਸਕਦੇ ਹੋ ਪਰ ਪੰਜਾਬੀ ਵੇਖਣ ਸਮੇਂ ਡੱਬੀਆਂ ਹੀ ਨਜ਼ਰ ਆਉਣਗੀਆਂ। ਇਸ ਦਾ ਹੱਲ ਸਿਰਫ ਰੂਟਿੰਗ ਹੈ। ਰੂਟਿੰਗ ਇਕ ਪੇਚੀਦਾ ਪ੍ਰਕਿਰਿਆ ਹੈ ਜਿਸ ਨਾਲ ਉਹਾਡਾ ਫੋਨ 'ਪੀਪਾ' ਬਣ ਸਕਦਾ ਹੈ। ਇਸ ਲਈ ਰੂਟਿੰਗ ਵਰੰਟੀ ਲੰਘਣ ਤੋਂ ਬਾਅਦ ਕਿਸੇ ਮਾਹਿਰ ਵਿਅਕਤੀ ਤੋਂ ਹੀ ਕਰਵਾਓ। ਰੂਟਿੰਗ ਉਪਰੰਤ ਇਸ ਵਿਚ ਰਾਵੀ ਫੌਂਟ ਪਾਉਣਾ ਸੰਭਵ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : ਸਰ ਜੀ ਮੇਰਾ ਈ-ਮੇਲ ਅਕਾਉਂਟ ਜੀ-ਮੇਲ ਤੇ ਹੈ। ਮੇਰੇ ਇਨਬਾਕਸ ਵਿਚ ਅਨਚਾਹੇ ਮੇਸਜ ਬਹੁਤ ਆਉਂਦੇ ਹਨ, ਜਿਦਾਕਿ ਕਿਸੇ ਕੰਪਨੀ ਵਲੋਂ , ਲੋਨ ਲੈਣ ਵਾਸਤੇ ਮੇਸਜ, ਨਵੀ ਕਾਰ ਦੇ ਮੇਸਜ, ਕਿਸੇ ਡਾਕਟਰ ਵਲੋ ਵਾਲ ਝੜਨ ਸਬੰਧੀ ਮੇਸਜ ਆਦਿ। ਇਹ ਮੇਸਜ ਸਿਦੇ ਇਨਬਾਕਸ ਵਿਚ ਹੀ ਆ ਰਹੇ ਹਨ , ਜਦਕਿ ਇਸ ਤਰਾਂ ਦੇ ਮੇਜਸ ਲਈ ਜੀ-ਮੇਲ ਨੇ ਪਰਮੋਸ਼ਨਲ ਫੋਲਡਰ ਬਣਾਇਆ ਹੋਇਆ ਹੈ, ਪਰ ਇਹ ਮੇਸਜ ਪਰਮੋਸਨਲ ਫੋਲਡਰ ਵਿਚ ਨਹੀਂ ਜਾਦੇ ਇਨਬਾਕਸ ਵਿਚ ਹੀ ਇਕਠੇ ਹੁੰਦੇ ਰਹਿੰਦੇ ਹਨ। ਇਸਦਾ ਕੀ ਹਲ ਹੈ ਜੀ ?
 
ਸਤਨਾਮ ਸਿੰਘ (ਨਕੋਦਰ), 4 ਸਾਲ ਪਹਿਲਾਂ
ਜਵਾਬ : ਬਹੁਤ ਬਹੁਤ ਧੰਨਵਾਦ ਸਰ ਜੀ। ਤਹਾਡੇ ਦੱਸੇ ਅਨੁਸਾਰ ਸਮਸਿਆ ਦਾ ਹੱਲ ਹੋ ਗਿਆ ਹੈ।
 
ਸਤਨਾਮ ਸਿੰਘ (ਨਕੋਦਰ), 4 ਸਾਲ ਪਹਿਲਾਂ
ਜਵਾਬ :ਸਤਨਾਮ ਜੀ,ਸਿੱਧਾ ਜੀ-ਮੇਲ ਦੀ ਸੈਟਿੰਗਸ (ਵੀਲ ਵਾਲਾ ਬਟਨ) 'ਤੇ ਜਾਓ। ਇਥੋਂ 'ਕਾਨਫਿਗਰ ਇਨਬਾਕਸ' 'ਤੇ ਕਲਿੱਕ ਕਰੋ। ਹੁਣ ਨਵੀਂ ਸਕਰੀਨ 'ਚ 'ਪ੍ਰਾਇਮਰੀ', 'ਸੋਸ਼ਲ' ਅਤੇ 'ਪਰਮੋਸ਼ਨ' ਵਾਲੇ ਚੈੱਕ ਬਕਸਿਆਂ ਨੂੰ ਚੈੱਕ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਫਾਲਤੂ ਸੰਦੇਸ਼ ਤੁਹਾਨੂੰ ਵੱਖਰੇ-ਵੱਖਰੇ ਟੈਬਸ 'ਚ ਮਿਲਣਗੇ। ਇਨਬਾਕਸ ਵਾਲੇ ਪ੍ਰਾਇਮਰੀ ਟੈਬ 'ਚ ਸਿਰਫ ਕੰਮ ਤੇ ਸੰਦੇਸ਼ ਮਿਲਣਗੇ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)