ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਇ੍ੱਕ ਖੋਜਾਰਥੀ ਨੂੰ ਕੰਪਿਊਟਰ ਖਰੀਦਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
 
Sukhdeep Kaur, 2 ਸਾਲ ਪਹਿਲਾਂ
ਜਵਾਬ :ਕੰਪਿਊਟਰ ਖ਼ਰੀਦਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਕੰਪਿਊਟਰ ਕਿਉਂ ਲੈ ਰਹੇ ਹੋ? ਅਰਥਾਤ ਤੁਸੀਂ ਕੰਪਿਊਟਰ ਤੋਂ ਕਿਹੜੇ-ਕਿਹੜੇ ਕੰਮ ਲੈਣਾ ਚਾਹੁੰਦੇ ਹੋ? ਕੰਪਿਊਟਰ ਉੱਤੇ ਤੁਸੀਂ ਕਿੰਨਾ ਕੁ ਖ਼ਰਚ ਕਰਨਾ ਚਾਹੁੰਦੇ ਹੋ? ਇਸ ਸੰਬੰਧ ਵਿਚ ਤੁਸੀਂ ਆਪਣੇ ਦੋਸਤਾਂ/ਸਹਿਕਰਮੀਆਂ ਨਾਲ ਵੀ ਸਲਾਹ-ਮਸ਼ਵਰਾ ਕਰ ਸਕਦੇ ਹੋ। ਕੰਪਿਊਟਰ ਅਤੇ ਇਸ ਦੇ ਵੱਖ-ਵੱਖ ਭਾਗਾਂ ਦੀਆਂ ਕੀਮਤਾਂ ਦੇ ਸਬੰਧ ਵਿਚ ਤੁਸੀਂ ਵੈਬਸਾਈਟਾਂ ਜਾਂ ਰਸਾਲਿਆਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ। ਜਦੋਂ ਤੁਸੀਂ ਉਪਰੋਕਤ ਸਾਰੀ ਜਾਣਕਾਰੀ ਲੈ ਕੇ ਪੱਕਾ ਮਨ ਬਣਾ ਲੈਂਦੇ ਹੋ ਤਾਂ ਕੰਪਿਊਟਰ ਦੇ ਵਿਭਿੰਨ ਭਾਗਾਂ ਬਾਰੇ (ਹੇਠਾਂ ਲਿਖੇ ਅਨੁਸਾਰ) ਤਕਨੀਕੀ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲਓ : ਪ੍ਰੋਸੈਸਰ: ਡਿਊਲ ਕੋਰ, ਕੁਆਡ ਕੋਰ, i-3, i-5 ਆਦਿ ਪ੍ਰੋਸੈਸਰ ਦੀ ਕਿਸਮ: 32 ਜਾਂ 64 ਬਿੱਟ ਪ੍ਰੋਸੈਸਰ ਦੀ ਰਫ਼ਤਾਰ: 1.2 ਤੋਂ 2.4 ਗੀਗਾਹਰਟਜ਼ ਜਾਂ ਵੱਧ ਰੈਮ (ਮੈਮਰੀ): 2 ਤੋਂ 4 GB ਜਾਂ ਵੱਧ ਹਾਰਡ ਡਿਸਕ : 500 GB, 1TB ਜਾਂ ਵੱਧ ਵਿੰਡੋਜ਼: 7, 8, 8.1 ਆਦਿ ਡੀਵੀਡੀ ਰਾਈਟਰ, ਕੀ-ਬੋਰਡ, ਮਾਊਸ, ਮੌਨੀਟਰ (LCD/LED) ਆਦਿ
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 2 ਸਾਲ ਪਹਿਲਾਂ
ਜਵਾਬ :ਉਸ ਦੀ ਕੁਆਲਿਟੀ ,ਕੀਮਤਾਂ ਦੇ ਸਬੰਧ ਵਿਚ ਤੁਸੀ ਵੈਬਸਾਈਟਾਂ ਜਾਂ ਰਸਾਲਿਆਂ ਤੋਂ ਜਾਣਕਾਰੀ ਲੈ ਸਕਦੇ ਹੋ।
 
Amandeep kaur, 2 ਸਾਲ ਪਹਿਲਾਂ

ਸਵਾਲ : ਇੱਕ ਖੋਜਾਰਥੀ ਕਿੰਨੇ ਦਿਨਾਂ ਵਿੱਚ ਪੰਜਾਬੀ ਦੀ ਟਾਇਪ ਸਿੱਖ ਸਕਦਾ ਹੈ...?
 
baljeet kaur, 2 ਸਾਲ ਪਹਿਲਾਂ
ਜਵਾਬ :ਮਿਨਾਕਸ਼ੀ ਜੀ, ਟਾਈਪ ਸਿਖਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਫੋਨੈਟਿਕ, ਰਮਿੰਗਟਨ ਆਦਿ ਵਿਚੋਂ ਕਿਹੜੀ ਵਿਧੀ 'ਚ ਟਾਈਪ ਸਿਖਣਾ ਚਾਹੁੰਦੇ ਹੋ। ਫੋਨੈਟਿਕ ਕੀ-ਬੋਰਡ 'ਤੇ ਬਹੁਤ ਜਲਦੀ ਟਾਈਪ ਸਿਖੀ ਜਾ ਸਕਦੀ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 2 ਸਾਲ ਪਹਿਲਾਂ

ਸਵਾਲ : ਕ੍ਰਿਪਾ ਕਰਕੇ ਮੈਂਨੂੰ ਯੂਨੀਕੋਰਡ ਨੂੰ ਡਾਉਨਲੇਡ ਕਰਣ ਦਾ ਤਰੀਕਾ ਦੱਸੋ।
 
manisha sharma, 2 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)