ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਜੀ ਸਤਿ ਸ੍ਰੀ ਅਕਾਲ, ਮੈਂ ਨਵਾਂ ਮੋਬਾਇਲ ਲੈਣਾ ਚਾਹੁੰਦਾ ਹਾਂ ਕਿਹੜਾ ਲਵਾਂ ਜਿਸ ਵਿੱਚ ਇੰਟਰਨੈਂਟ 'ਤੇ ਪੰਜਾਬੀ ਲਿਖ ਸਕਾਂ।।
 
Rachhpal Singh, 1 ਸਾਲ ਪਹਿਲਾਂ
ਜਵਾਬ :ਮਾਈਕਰੋਮੈਕਸ ਸਵਦੇਸ਼ੀ ਕੰਪਣੀ ਹੈ 'ਤੇ ਇਸ ਦੇ ਮੋਬਾਈਲ ਸਸਤੇ ਹਨ। ਹਾਂ, ਪੁਰਾਣੇ ਸੈੱਟਾਂ 'ਚ ਪੰਜਾਬੀ ਨਹੀਂ ਚਲਦੀ। ਨਵੇਂ ਸੈੱਟ ਆਏ ਨੇ- ਯੂਨਾਈਟ ਲੜੀ ਦੇ। ਪੰਜਾਬੀ ਨੂੰ ਪੂਰਨ ਸਮਰਥਨ ਹੈ। ਸੈਮਸੰਗ ਦਾ ਹਰੇਕ ਛੌਟੇ ਤੋਂ ਛੋਟਾ ਮੋਬਾਈਲ ਵੀ ਪੰਜਾਬੀ ਸਹੀ ਦਿੱਖਾਉਂਦਾ ਹੈ। ਬਾਕੀ ਕੰਪਣੀਆਂ ਵੀ ਹੁਣ ਪੰਜਾਬੀ ਦੇ ਸਮਰੱਥ ਫੋਨ ਬਣਾ ਰਹੀਆਂ ਨੇ। ਫਿਰ ਵੀ ਪਹਿਲਾਂ ਚੈੱਕ ਕਰ ਲੈਣਾ ਚਾਹੀਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ
ਜਵਾਬ :ਰਛਪਾਲ ਜੀ ਮਾਰਕੀਟ ਵਿਚ ਬਹੁਤ ਨਵੇਂ ਮੋਬਾਇਲ ਫੋਨ ਆ ਚੁੱਕੇ ਹਨ ਜਿਹਨਾਂ ਵਿਚ ਪੰਜਾਬੀ ਲਿਖੀ ਤੇ ਪੜੀ ਜਾ ਸਕਦੀ ਹੈ। ਜਿਵੇਂ ਕਿ ਸੈਮਸੰਗ, ਮਾਈਕਰੋਮੈਕਸ ਅਾਦਿ
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਅੱਖਰ ਸਾਫ਼ਟਵੇਅਰ ਯੂਨੀਕੋਡ ਕਿਵੇਂ ਭਿੰਨ ਹੈ।
 
Tarun Preet Kaur, 1 ਸਾਲ ਪਹਿਲਾਂ
ਜਵਾਬ :ਅੱਖਰ ਸਾਫਟਵੇਅਰ ਇਕ ਵਰਡ ਪ੍ਰੋਸੈਸਰ ਪ੍ਰੋਗਰਾਮ ਹੈ ਜਿਸ ਵਿਚ ਟਾਈਪਿੰਗ ਕੀਤੀ ਜਾ ਸਕਦੀ ਹੈ, ਸਪੈੱਲ ਚੈਕਰ ਚਲਾ ਕੇ ਗਲਤੀਆਂ ਠੀਕ ਕੀਤੀਆ ਜਾ ਸਕਦੀਆਂ ਹਨ ਅਤੇ ਹੋਰ ਵੀ ਬਹੁਤ ਕੁਝ ਇਸ ਵਿਚ ਕੀਤਾ ਜਾ ਸਕਦਾ ਹੈ। ਯੂਨੀਕੋਡ ਇਕ ਅੰਤਰਰਾਸ਼ਟਰੀ ਟਾਈਪਿੰਗ ਕੋਡ ਪ੍ਰਣਾਲੀ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਸ੍ਰੀਮਾਨ ਜੀ ਮੇਰੇ ਲੈਪਟਾਪ ਵਿਚ ਸਤਲੁਜ ਫੌਂਟ ਕੰਮ ਨਹੀਂ ਕਰ ਰਿਹਾ ਜੀ। ਕੋਈ ਹੱਲ ਦੱਸੋ ਜੀ
 
ਸਰਬਵੀਰ ਸਿੰਘ, 1 ਸਾਲ ਪਹਿਲਾਂ
ਜਵਾਬ :ਸਤਲੁਜ ਫੌਂਟ ਕੰਮ ਨਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ: 1. ਹੋ ਸਕਦਾ ਹੈ ਤੁਹਾਡੇ ਕੋਲ ਸਤਲੁਜ ਫੌਂਟ ਦੀ ਨਕਲੀ ਫਾਈਲ ਹੋਵੇ। ਉਸ ਨੂੰ ਹਟਾ ਕੇ ਕੇਂਦਰ ਦੀ ਵੈੱਬਸਾਈਟ ਤੋਂ ਨਵਾਂ ਫੌਂਟ ਉਤਾਰ ਲਓ। 2. ਯਾਦ ਰੱਖੋ ਕਿ ਸਤਲੁਜ 'ਚ ਲਿਖਿਆ ਮੈਟਰ ਬਿਨਾਂ ਕਿਸੇ ਕੀ-ਬੋਰਡ ਲੇਆਊਟ ਪ੍ਰੋਗਰਾਮ ਨੂੰ ਵਰਤਿਆਂ ਐਡਿਟ ਨਹੀਂ ਕੀਤਾ ਜਾ ਸਕਦਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)