ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਪਹਿਲਾ ਸਵਾਲ-ਰਾਵੀ ਫਾਂਟ ਵਿਚ ਪੈਰ ਵਿਚ 'ਰ' ਅਖਰ ਨਹੀਂ ਪੈ ਰਿਹਾ ਜੀ। ਜਿਵੇਂ -ਪ੍ਰਧਾਨ ਦੂਜਾ ਸਵਾਲ- ਕਿਸੇ ਵੀ ਪੰਜਾਬੀ ਫਾਂਟ ਵਿਚ ਬਣੀ ਫਾਈਲ ਨੂੰ ਯੂਨੀਕੋਡ ਫਾਂਟ ਵਿਚ ਤਬਦੀਲ ਕਰਨ ਸਮੇਂ ਐਂਡ ਨੋਟਸ ਨੂੰ ਕਿਵੇਂ ਤਬਦੀਲ ਕਰਨਾ ਹੈ ਕਿਰਪਾ ਕਰਕੇ ਸਚਿਤਰ ਸਮਝਾਉਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ
 
ਮਲਕਿੰਦਰ ਸਿੰਘ, 1 ਸਾਲ ਪਹਿਲਾਂ
ਜਵਾਬ :"'ਰ" ਅੱਖਰ ਨਾ ਪੈਣ ਦੀ ਕੋਈ ਸਮੱਸਿਆ ਨਹੀਂ ਹੈ। ਯੂਨੀਕੋਡ ਟਾਈਪਿੰਗ ਪ੍ਰੋਗਰਾਮ ਸਹੀ ਵਰਤੋ। ਮੈਨੂੰ ਲਗਦਾ ਹੈ ਤੁਸੀਂ ਅਸੀਸ ਵਾਲਾ ਕੋ-ਬੋਰਡ ਵਰਤ ਕੇ ਯੂਨੀਕੋਡ ਵਿਚ ਟਾਈਪ ਕਰਦੇ ਹੋ। ਏਂਡ ਨੋਟਸ ਨੂੰ ਕਨਵਰਟ ਕੀਤਾ ਜਾ ਸਕਦਾ ਹੈ। ਇਸ ਲਈ ਕਿਸੇ ਵੇਲੇ ਕੇਂਦਰ ਆ ਕੇ ਸਿਖਲਾਈ ਲੈ ਜਾਓ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : Sat Shri akal ji. asi ik punjabi website bna rahe aa, chahunde haa ke punjabi har device te show hove.te is lei asi kehra font font use kriye ? filhaal asi anmol lipi web convert krke use kita hai.. ki ehi tareeka hai punjabi font show krwaun lei website te ? par asi chaaunde ha ke ANMOL LIPI hee use kriye, kyunki eh type karni asaan hai.
 
gurjeet singh, 1 ਸਾਲ ਪਹਿਲਾਂ
ਜਵਾਬ :ਤੁਹਾਨੂੰ ਪੰਜਾਬੀ ਯੂਨੀਕੋਡ ਫੌਂਟ ਰਾਵੀ ਵਰਤਣਾ ਚਾਹੀਦਾ ਹੈ, ਇਸਦੇ ਲਈ ਤੁਸੀਂ ਸਾਡੇ ਡਾਊਨਲੋਡ ਲਿੰਕ ਵਿਚੋਂ ਯੂਨੀਟਾੲੀਪ ਨਾਂ ਦਾ ਸਾਫਟਵੇਅਰ ਡਾਊਨਲੋਡ ਕਰਕੇ ਇੰਸਟਾਲ ਕਰ ਲਵੋ। ਇਸਦੇ ਰਾਹੀਂ ਤੁਸੀਂ ਅਨਮੋਲ ਲਿਪੀ ਕੀ ਬੋਰਡ ਵਰਤਕੇ ਯੂਨੀਕੋਡ ਵਿਚ ਟਾਈਪ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਆਈ ਪੈਡ ਅਤੇ ਆਈ ਪੋਡ ਵਿਚ ਕੀ ਫਰਕ ਹੈ?
 
lovleen kaur, 1 ਸਾਲ ਪਹਿਲਾਂ
ਜਵਾਬ :ਦੋਹੇਂ ਐਪਲ ਵੱਲੋਂ ਬਣਾਈਆਂ ਗਈਆਂ ਹਨ। ਦੋਹਾਂ ਵਿਚ ਕਈ ਸਮਾਨਤਾਵਾਂ ਹਨ। ਫਿਰ ਵੀ ਇਹ ਕਈ ਕਾਰਨਾਂ ਕਰਕੇ ਭਿੰਨ ਹਨ, ਜਿਵੇਂ ਕਿ ਆਈਪੈਡ ਅਕਾਰ ਪੱਖੋਂ ਥੋੜ੍ਹੀ ਵੱਡੀ ਹੁੰਦੀ ਹੈ। ਆਈਪੈਡ ਐਪਲ ਦਾ ਨਵਾਂ ਜੰਤਰ ਹੈ ਤੇ ਇਸ ਨੈੰ ਐਪਲ ਟੈਬਲੇਟ ਵੀ ਕਿਹਾ ਜਾਂਦਾ ਹੈ ਜਿਸ ਨੂੰ ਆਈਪੌਡ ਅਤੇ ਨੋਟਬੁਕ ਦਾ ਬਦਲ ਮੰਨਿਆ ਜਾਂਦਾ ਹੈ। ਦੂਜੇ ਪਾਸੇ ਆਈਪੌਡ ਐਪਲ ਦਾ ਮਹੱਤਵਪੂਰਨ ਜੰਤਰ ਹੈ ਜਿਸ ਨੂੰ ਗਾਣੇ ਸੁਣਨ, ਗੀਤ-ਸੰਗੀਤ ਤੇ ਫੋਟੋਆਂ ਸੁਰੱਖਿਅਤ ਕਰਨ ਲਈ ਵਰਤਿਆ ਜਾਂਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)