ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਜੀ ਜੇਕਰ ਅਸੀ ਹਿੰਦੀ ਨੂੰ ਪੰਜਾਬੀ ਵਿੱਚ ਬਦਲਨਾ ਹੋਵੇ ਤਾਂ ਉਸ ਲਈ ਕੀ ਕਰਨਾ ਪਵੇਗਾ।
 
Taranjeet singh, 11 ਮਹੀਨੇ ਪਹਿਲਾਂ
ਜਵਾਬ :ਤਰਨਜੀਤ ਸਿੰਘ ਹਿੰਦੀ ਨੂੰ ਪੰਜਾਬੀ ਵਿਚ ਬਦਲਣ ਲਈ ਅੱਖਰ ਸਾਫਟਵੇਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਫਿਰ ਆਨਲਾਈਨ h2p.learnpunjabi.org ਤੇ ਜਾ ਕੇ ਵੀ ਬਦਲ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 10 ਮਹੀਨੇ ਪਹਿਲਾਂ

ਸਵਾਲ : ਸਰ ਪੰਜਾਬੀ ਵਿੱਚ ਸਰਚ ਕਰਨ ਵਾਲਾ ਸਰਚ ਇੰਜਣ ਕਿਹੜਾ ਹੈ ?
 
Gurpreet Singh , 11 ਮਹੀਨੇ ਪਹਿਲਾਂ
ਜਵਾਬ :ਗੂਗਲ ੳੁਤੇ ਵੀ ਪੰਜਾਬੀ ਵਿਚ ਯੂਨੀਕੋਡ ਰਾਂਹੀ ਸਰਚ ਕੀਤੀ ਜਾ ਸਕਦੀ ਹੈ, ਯੂਨੀਟਾਈਪ ਸਾਫਟਵੇਅਰ ਰਾਹੀਂ ਇੰਟਰਨੈੱਟ ਉਤੇ ਪੰਜਾਬੀ ਵਿਚ ਟਾਈਪ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 10 ਮਹੀਨੇ ਪਹਿਲਾਂ

ਸਵਾਲ : ਸਰ ਜੀ ਸਤਿ ਸ੍ਰੀ ਅਕਾਲ ਜੀ । ਪੰਜਾਬੀ ਭਾਸ਼ਾ ਮੋਬਾਇਲ ਵਿੱਚ ਕਿਵੇਂ ਚਲਦੀ ਹੈ ?
 
jashanpreet kaur, 11 ਮਹੀਨੇ ਪਹਿਲਾਂ
ਜਵਾਬ :ਸਰ ਆਈ ਫੋਨ ਵਿਚ ਗੂਗਲ ਇਨਪੁਟ ਟੂਲ ਕਿਵੇਂ ਚੱਲੇਗਾ?
 
harpreet kaur, 8 ਮਹੀਨੇ ਪਹਿਲਾਂ
ਜਵਾਬ :ਸਭ ਤੋਂ ਪਹਿਲਾਂ ਤੁਹਾਨੂੰ ਇਹ ਚੈੱਕ ਕਰਨਾ ਪਵੇਗਾ ਕਿ ਤੁਹਾਡਾ ਫੋਨ ਪੰਜਾਬੀ ਸਪੋਟ ਕਰਦਾ ਹੈ ਕਿ ਨਹੀਂ। ਜੇਕਰ ਤੁਹਾਡੇ ਫੋਨ ਵਿਚ ਪੰਜਾਬੀ ਮੈਸਿਜ ਪੜੇ ਜਾਂਦੇ ਹਨ ਤਾਂ ਤੁਹਾਨੂੰ ਪੰਜਾਬੀ ਵਿਚ ਟਾਈਪ ਕਰਨ ਲਈ ਗੂਗਲ ਇੰਡਿਕ ਕੀ-ਬੋਰਡ ਡਾਊਨਲੋਡ ਕਰਨਾ ਪਵੇਗਾ। ਸੈਮਸੰਗ ਕੰਪਨੀ ਨੇ ਤਾਂ ਮੋਬਾਇਲ ਦੇ ਵਿਚ ਆਪਣਾ ਹੀ ਪੰਜਾਬੀ ਕੀ-ਬੋਰਡ ਪਾਇਆ ਹੋਇਆ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 10 ਮਹੀਨੇ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ



© Copyright 2014 All Rights Reserved. Website Designed by Gurpreet Singh (Punjabi Pedia Center)